ਚੇਤ ਦੇ ਨਰਾਤਿਆਂ ਦੀ ਸ਼ੁਰੂਆਤ 30 ਮਾਰਚ ਯਾਨੀਕਿ ਅੱਜ ਤੋਂ ਹੋ ਗਈ ਹੈ। ਇਸ ਦੌਰਾਨ ਪੂਰੇ 9 ਦਿਨ ਮਾਂ ਦੁਰਗਾ ਮਾਂ ਨੌ ਰੂਪਾਂ ਦੀ ਉਪਾਸਨਾ ਕੀਤੀ ਜਾਂਦੀ ਹੈ।



ਭਗਤਾਂ ਵੱਲੋਂ ਮਾਂ ਨੂੰ ਪ੍ਰਸੰਨ ਕਰਨ ਲਈ 9 ਦਿਨ ਦਾ ਵਰਤ ਰੱਖਿਆ ਜਾਂਦਾ ਹੈ। ਵਰਤ ਦੌਰਾਨ ਖਾਣ-ਪੀਣ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਕੁਝ ਲੋਕ ਸਿਰਫ ਫਲ ਖਾ ਕੇ ਵਰਤ ਰੱਖਦੇ ਹਨ। ਵਰਤ ਵਿਚ ਜੇਕਰ ਕਿਸੇ ਚੀਜ਼ ਦੀ ਸਭ ਤੋਂ ਵੱਧ ਮੰਗ ਹੁੰਦੀ ਹੈ ਤਾਂ ਉਹ ਹੈ ਕੁੱਟੂ ਦੇ ਆਟੇ ਦੀ।

ਵਰਤ 'ਚ ਜੇਕਰ ਕਿਸੇ ਚੀਜ਼ ਦੀ ਸਭ ਤੋਂ ਵੱਧ ਮੰਗ ਹੁੰਦੀ ਹੈ ਤਾਂ ਉਹ ਹੈ ਕੁੱਟੂ ਦੇ ਆਟੇ ਦੀ ਪੂੜੀ। ਇਹ ਨਾ ਸਿਰਫ ਤੁਹਾਨੂੰ ਊਰਜਾ ਦੇਣ ਦਾ ਕੰਮ ਕਰਦੀ ਹੈ, ਸਗੋਂ ਪੇਟ ਲਈ ਵੀ ਬਹੁਤ ਚੰਗੀ ਹੁੰਦੀ ਹੈ। ਇਸਨੂੰ ਪਚਾਉਣਾ ਬੇਹੱਦ ਆਸਾਨ ਹੁੰਦਾ ਹੈ।

ਪਰ ਜਦੋਂ ਕਿਸੇ ਚੀਜ਼ ਦੀ ਮੰਗ ਵਧ ਜਾਂਦੀ ਹੈ ਤਾਂ ਬਾਜ਼ਾਰ 'ਚ ਮਿਲਾਵਟੀ ਸਾਮਾਨ ਵੇਚਿਆ ਜਾਣ ਲੱਗਦਾ ਹੈ।



ਜੇ ਤੁਸੀਂ ਵੀ ਮਿਲਾਵਟੀ ਆਟਾ ਖਾਂਦੇ ਹੋ, ਤਾਂ ਤੁਹਾਨੂੰ ਬਹੁਤ ਸਾਰੇ ਨੁਕਸਾਨ ਹੋ ਸਕਦੇ ਹਨ।

ਕੁੱਟੂ ਦੇ ਆਟੇ ਨੂੰ ਜਦੋਂ ਵੀ ਖਰੀਦੋ, ਸਭ ਤੋਂ ਪਹਿਲਾਂ ਉਸਦੇ ਰੰਗ ਨੂੰ ਜ਼ਰੂਰ ਚੈੱਕ ਕਰੋ। ਮਿਲਾਵਟੀ ਕੁੱਟੂ ਦੇ ਆਟੇ ਦਾ ਰੰਗ ਬਦਲ ਜਾਂਦਾ ਹੈ। ਅਸਲੀ ਕੁੱਟੂ ਦੇ ਆਟੇ ਦਾ ਰੰਗ ਭੂਰਾ ਹੁੰਦਾ ਹੈ।

ਆਟਾ ਖਰੀਦਣ ਸਮੇਂ ਉਸਨੂੰ ਸੁੰਘ ਕੇ ਵੀ ਦੇਖੋ। ਜੇ ਮਿਲਾਵਟੀ ਹੋਇਆ, ਤਾਂ ਇਸ 'ਚੋਂ ਬਦਬੂ ਆਵੇਗੀ।



ਜੇ ਆਟਾ ਗੁੰਨ੍ਹਣ ਵੇਲੇ ਬਿਖਰ ਰਿਹਾ ਹੋਵੇ ਜਾਂ ਬਹੁਤ ਚਿਕਣਾ ਹੋ ਰਿਹਾ ਹੋਵੇ ਤਾਂ ਸਮਝ ਜਾਓ ਕਿ ਇਹ ਮਿਲਾਵਟੀ ਹੋ ਸਕਦਾ ਹੈ।

ਹਮੇਸ਼ਾ ਬ੍ਰਾਂਡਿਡ ਕੰਪਨੀਆਂ ਦਾ ਆਟਾ ਹੀ ਖਰੀਦੋ।

ਹਮੇਸ਼ਾ ਬ੍ਰਾਂਡਿਡ ਕੰਪਨੀਆਂ ਦਾ ਆਟਾ ਹੀ ਖਰੀਦੋ।

ਆਟਾ ਖਰੀਦਣ ਸਮੇਂ ਪੈਕੇਜਿੰਗ ਅਤੇ ਲੇਬਲ ਨੂੰ ਜ਼ਰੂਰ ਚੈੱਕ ਕਰੋ।