WHO ਦੇ ਅੰਕੜਿਆਂ ਅਨੁਸਾਰ ਦੁਨੀਆ ਦੀ ਅੰਦਾਜ਼ਨ 3.8 ਫ਼ੀਸਦੀ ਆਬਾਦੀ ਤਣਾਅ ਦਾ ਸ਼ਿਕਾਰ ਹੈ,



ਜਿਸ ਵਿਚ 5 ਫ਼ੀਸਦੀ ਬਾਲਗ (4 ਫ਼ੀਸਦੀ ਮਰਦਾਂ ’ਚ ਅਤੇ 6 ਫ਼ੀਸਦੀ ਔਰਤਾਂ ’ਚ) ਅਤੇ 5.7 ਫ਼ੀਸਦੀ 60 ਸਾਲ ਤੋਂ ਵੱਧ ਉਮਰ ਦੇ ਬਾਲਗ ਸ਼ਾਮਿਲ ਹਨ।



ਨੌਜਵਾਨਾਂ ਲਈ ਪੜ੍ਹਾਈ ਤੋਂ ਲੈ ਕੇ ਕੰਮ ਤਕ ਦੇ ਵੱਧਦੇ ਦਬਾਅ ਨੂੰ ਅਨੁਕੂਲ ਬਣਾਉਣਾ ਚੁਣੌਤੀਪੂਰਨ ਹੁੰਦਾ ਜਾ ਰਿਹਾ ਹੈ।



ਮਾਹਿਰਾਂ ਦਾ ਮੰਨਣਾ ਹੈ ਕਿ social media ਦਾ ਪ੍ਰਭਾਵ ਮਾਨਸਿਕ ਸਿਹਤ ’ਚ ਵਿਗਾੜ ਦਾ ਵੱਡਾ ਕਾਰਕ ਬਣ ਗਿਆ ਹੈ।



ਦੂਜਿਆਂ ਦੀ ਜੀਵਨਸ਼ੈਲੀ ਨੂੰ ਦੇਖ ਕੇ ਬਹੁਤ ਸਾਰੇ ਲੋਕਾਂ ’ਚ ਹੀਣਭਾਵਨਾ ਪੈਦਾ ਹੋ ਸਕਦੀ ਹੈ



ਸਾਈਬਰ ਕ੍ਰਾਈਮ, ਟ੍ਰੋਲਿੰਗ, ਬੇਲੋੜੀ ਜਾਣਕਾਰੀ ਭਾਵਨਾਤਮਿਕ ਤੌਰ ’ਤੇ ਨੁਕਸਾਨਦੇਹ ਹੋ ਸਕਦੀ ਹੈ। ਸੋਸ਼ਲ ਮੀਡੀਆ ਦੀ ਲਤ ਰੋਜ਼ਾਨਾ ਅਨੁਸ਼ਾਸਨ ਨੂੰ ਨੁਕਸਾਨ ਪਹੁੰਚਾਉਂਦੀ ਹੈ।

ਨੌਜਵਾਨ ਪੀੜ੍ਹੀ ਸਿੱਖਿਆ ਤੇ ਰੁਜ਼ਗਾਰ ਦੇ ਖੇਤਰ ਵਿਚ ਮੁਕਾਬਲੇਬਾਜ਼ੀ ਅਤੇ ਬਦਲਾਂ ਦੀ ਘਾਟ ਕਾਰਨ ਸੰਘਰਸ਼ ਕਰ ਰਹੀ ਹੈ।

ਵੱਡੀ ਗਿਣਤੀ ’ਚ ਵਿਦਿਆਰਥੀ ਸੀਮਤ ਸਾਧਨਾਂ ਨਾਲ ਆਪਣੇ ਘਰਾਂ ਤੇ ਪਰਿਵਾਰਾਂ ਤੋਂ ਦੂਰ ਰਹਿ ਕੇ ਚੰਗੀ ਸਿੱਖਿਆ ਤੇ ਨੌਕਰੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿਚ ਰੁੱਝੇ ਹੋਏ ਹਨ। ਜਿਸ ਕਰਕੇ ਉਹ ਅਕਸਰ ਤਣਾਅ ਦੇ ਸ਼ਿਕਾਰ ਹੋ ਜਾਂਦੇ ਹਨ।



ਤਣਾਅ ਤੋਂ ਪੀੜਤ ਵਿਅਕਤੀ ਉਦਾਸ, ਚਿੜਚਿੜਾ ਤੇ ਖਾਲੀਪਣ ਮਹਿਸੂਸ ਕਰਦਾ ਹੈ। ਉਹ ਗਤੀਵਿਧੀਆਂ ਵਿਚ ਖ਼ੁਸ਼ੀ ਜਾਂ ਦਿਲਚਸਪੀ ਦੀ ਕਮੀ ਮਹਿਸੂਸ ਕਰ ਸਕਦੇ ਹਨ।



ਇਸ ਤੋਂ ਇਲਾਵਾ ਇਕਾਗਰਤਾ ’ਚ ਕਮੀ, ਖੁਦ ਬਾਰੇ ਨਿਰਾਸ਼ਾ, ਮਰਨ ਜਾਂ ਖੁਦਕੁਸ਼ੀ ਬਾਰੇ ਵਿਚਾਰ, ਨੀਂਦ ਵਿਚ ਵਿਘਨ, ਭੁੱਖ ਜਾਂ ਭਾਰ ਵਿਚ ਤਬਦੀਲੀਆਂ, ਬਹੁਤ ਥਕਾਵਟ ਜਾਂ ਊਰਜਾ ਵਿਚ ਕਮੀ ਮਹਿਸੂਸ ਕਰਨਾ ਵੀ ਤਣਾਅ ਦੇ ਲੱਛਣ ਹੋ ਸਕਦੇ ਹਨ।



ਕੋਈ ਸਰੀਰਕ ਜਾਂ ਮਾਨਸਿਕ ਸਮੱਸਿਆ ਹੋਵੇ, ਜੇ ਇਸ ਦਾ ਜਲਦੀ ਪਤਾ ਲੱਗ ਜਾਵੇ ਤੇ ਕਾਊਂਸਲਿੰਗ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇ ਤਾਂ ਹੱਲ ਸੌਖਾ ਹੋ ਜਾਂਦਾ ਹੈ।



ਨੌਜਵਾਨਾਂ ਨੂੰ ਮਦਦ ਲੈਣ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ।

ਨੌਜਵਾਨਾਂ ਨੂੰ ਮਦਦ ਲੈਣ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ।

ਗਤੀਵਿਧੀਆਂ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰੋ, ਜਿਨ੍ਹਾਂ ਦਾ ਤੁਸੀਂ ਆਨੰਦ ਮਾਣਿਆ ਸੀ। ਦੋਸਤਾਂ ਅਤੇ ਪਰਿਵਾਰ ਨਾਲ ਜੁੜੇ ਰਹੋ।



ਨਿਯਮਤ ਤੌਰ ’ਤੇ ਕਸਰਤ ਕਰੋ, ਭਾਵੇਂ ਇਹ ਸਿਰਫ਼ ਥੋੜ੍ਹੀ ਜਿਹੀ ਸੈਰ ਹੀ ਹੋਵੇ। ਜਿੰਨਾ ਸੰਭਵ ਹੋ ਸਕੇ ਨਿਯਮਤ ਖਾਣ ਅਤੇ ਸੌਣ ਦੀਆਂ ਆਦਤਾਂ ਨਾਲ ਜੁੜੇ ਰਹੋ।



ਅਲਕੋਹਲ ਤੋਂ ਬਚੋ ਜਾਂ ਘਟਾਓ ਤੇ ਗ਼ੈਰ-ਕਾਨੂੰਨੀ ਦਵਾਈਆਂ ਦੀ ਵਰਤੋਂ ਨਾ ਕਰੋ, ਜੋ ਡਿਪਰੈਸ਼ਨ ਨੂੰ ਹੋਰ ਵਧਾ ਸਕਦੀਆਂ ਹਨ।