ਪੇਸ਼ਾਬ ਸਰੀਰ ਤੋਂ ਨਿਕਲਣ ਵਾਲਾ ਕੂੜਾ ਹੈ, ਪਰ ਇਹ ਸਾਡੀ ਸਿਹਤ ਬਾਰੇ ਵੀ ਬਹੁਤ ਕੁਝ ਦੱਸਦਾ ਹੈ।

ਪੇਸ਼ਾਬ ਦੇ ਰੰਗ, ਗੰਧ ਅਤੇ ਮਾਤਰਾ 'ਤੇ ਧਿਆਨ ਦੇ ਕੇ ਸਰੀਰ ਵਿੱਚ ਹੋ ਰਹੀਆਂ ਗੜਬੜਾਂ ਦਾ ਪਤਾ ਲਗਾਇਆ ਜਾ ਸਕਦਾ ਹੈ। ਇਸ ਲਈ ਪੇਸ਼ਾਬ ਨੂੰ ਸਰੀਰ ਦਾ ਕੁਦਰਤੀ ਸਿਹਤ ਸੂਚਕ ਮੰਨਿਆ ਜਾਂਦਾ ਹੈ।

ਨਿਊਟ੍ਰਿਸ਼ਨਿਸਟ ਲੀਮਾ ਮਹਾਜਨ ਦੇ ਅਨੁਸਾਰ, ਪੇਸ਼ਾਬ ਵਿੱਚ ਹੋਣ ਵਾਲੇ ਛੋਟੇ ਬਦਲਾਅ ਵੀ ਬਿਮਾਰੀਆਂ ਦੇ ਸੰਕੇਤ ਹੋ ਸਕਦੇ ਹਨ।

ਉਹ ਕਹਿੰਦੇ ਹਨ ਕਿ ਜੇ ਪੇਸ਼ਾਬ ਤੋਂ ਤੇਜ਼ ਗੰਧ ਆ ਰਹੀ ਹੈ, ਤਾਂ ਇਸ ਦਾ ਕਾਰਣ ਜ਼ਿਆਦਾ ਪਿਆਜ਼, ਲੱਸਣ, ਕੌਫੀ, ਦਵਾਈਆਂ ਜਾਂ ਸਰੀਰ ਵਿੱਚ ਪਾਣੀ ਦੀ ਕਮੀ ਹੋ ਸਕਦੀ ਹੈ, ਜਿਸ ਨਾਲ ਪੇਸ਼ਾਬ ਗਾੜਾ ਤੇ ਗੰਧਦਾਰ ਬਣ ਜਾਂਦਾ ਹੈ।

ਤੇਜ਼ ਜਾਂ ਅਜੀਬ ਗੰਧ ਵਾਲਾ ਪੇਸ਼ਾਬ ਯੂਰਿਨਰੀ ਟ੍ਰੈਕਟ ਇੰਫੈਕਸ਼ਨ (UTI) ਦਾ ਸੰਕੇਤ ਹੋ ਸਕਦਾ ਹੈ।

ਜੇ ਪੇਸ਼ਾਬ ਤੋਂ ਮਿੱਠੀ ਜਾਂ ਫਲ ਵਰਗੀ ਗੰਧ ਆ ਰਹੀ ਹੈ, ਤਾਂ ਇਹ ਅਨਕੰਟਰੋਲਡ ਡਾਇਬੀਟੀਜ਼ ਦੀ ਨਿਸ਼ਾਨੀ ਹੋ ਸਕਦੀ ਹੈ।

ਵਾਰ-ਵਾਰ ਪੇਸ਼ਾਬ ਆਉਣਾ ਡਾਇਬੀਟੀਜ਼, ਯੂਰਿਨਰੀ ਟ੍ਰੈਕਟ ਇੰਫੈਕਸ਼ਨ (UTI) ਜਾਂ ਕੈਫੀਨ ਤੇ ਸ਼ਰਾਬ ਦੇ ਵੱਧ ਸੇਵਨ ਕਾਰਨ ਹੋ ਸਕਦਾ ਹੈ।

ਜੇ ਪੇਸ਼ਾਬ ਦਾ ਰੰਗ ਗਾੜਾ ਪੀਲਾ ਹੈ, ਤਾਂ ਇਹ ਸਰੀਰ ਵਿੱਚ ਪਾਣੀ ਦੀ ਕਮੀ ਜਾਂ ਵਿਟਾਮਿਨ B ਦੇ ਵੱਧ ਪੱਧਰ ਦਾ ਸੰਕੇਤ ਹੋ ਸਕਦਾ ਹੈ।

ਜੇ ਪੇਸ਼ਾਬ ਬਹੁਤ ਹਲਕਾ ਜਾਂ ਸਾਫ਼ ਦਿੱਸੇ, ਤਾਂ ਇਹ ਜ਼ਿਆਦਾ ਪਾਣੀ ਪੀਣ ਜਾਂ ਡਾਇਬੀਟੀਜ਼ ਦਾ ਸੰਕੇਤ ਹੋ ਸਕਦਾ ਹੈ। ਪੇਸ਼ਾਬ ਵਿੱਚ ਝੱਗ ਆਉਣਾ ਕਿਡਨੀ ‘ਚ ਪ੍ਰੋਟੀਨ ਲੀਕ ਹੋਣ ਦੀ ਨਿਸ਼ਾਨੀ ਹੋ ਸਕਦਾ ਹੈ।

ਲਾਲ ਜਾਂ ਖੂਨ ਮਿਲਿਆ ਪੇਸ਼ਾਬ ਪੱਥਰੀ, ਇੰਫੈਕਸ਼ਨ ਜਾਂ ਕਿਡਨੀ ਦੀ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ।

Published by: ABP Sanjha

ਧੁੰਦਲਾ ਪੇਸ਼ਾਬ ਆਮ ਤੌਰ ‘ਤੇ ਇੰਫੈਕਸ਼ਨ ਜਾਂ ਪਾਣੀ ਦੀ ਕਮੀ ਕਾਰਨ ਹੁੰਦਾ ਹੈ।