ਕੇਲੇ ਦੇ ਛਿਲਕਿਆਂ ਦੀ ਵਰਤੋ ਕਰਕੇ ਤੁਸੀਂ ਚਮੜੀ ਦੇ ਦਾਗ-ਧੱਬੇ ਤੋਂ ਛੁਟਕਾਰਾ ਪਾ ਸਕਦੇ ਹੋ।
ਆਓ ਅੱਜ ਤੁਹਾਨੂੰ ਸਿਖਾਉਂਦੇ ਹਾਂ ਕਿ ਕੇਲੇ ਦੇ ਛਿਲਕਿਆਂ ਨਾਲ ਫੇਸ ਪੈਕ ਕਿਵੇਂ ਬਣਾਇਆ ਜਾਵੇ।
ਕੇਲੇ ਦੇ ਛਿਲਕੇ ਦੇ ਅੰਦਰਲੇ ਹਿੱਸੇ ਨੂੰ ਸਿੱਧੇ ਚਿਹਰੇ 'ਤੇ 5-10 ਮਿੰਟ ਲਈ ਰਗੜੋ ਅਤੇ ਸੁੱਕਣ ਤੋਂ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲਓ।
ਕੇਲੇ ਦੇ ਛਿਲਕੇ ਨੂੰ ਮਿਕਸਰ ਵਿੱਚ ਪੀਸ ਲਓ ਅਤੇ ਇਸ ਵਿੱਚ 1 ਚਮਚ ਦਹੀਂ ਮਿਲਾਓ। ਇਹ ਖ਼ਰਾਬ ਸਕਿਨ ਨੂੰ ਹਟਾਉਣ ਲਈ ਵਧੀਆ ਹੈ।
ਛਿਲਕੇ ਦੇ ਪੇਸਟ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ 15 ਮਿੰਟ ਲਈ ਲਗਾਉਣ ਨਾਲ ਚਿਹਰੇ 'ਤੇ ਸ਼ਾਨਦਾਰ ਚਮਕ ਆਉਂਦੀ ਹੈ।
ਛਿਲਕੇ ਨੂੰ ਛੋਟੇ ਟੁਕੜਿਆਂ ਵਿੱਚ ਕੱਟੋ, ਫਿਰ ਇਸਨੂੰ ਪੀਸ ਲਓ। ਥੋੜ੍ਹੀ ਜਿਹੀ ਹਲਦੀ ਪਾ ਕੇ ਚਿਹਰੇ 'ਤੇ ਲਗਾਉਣ ਨਾਲ ਦਾਗ-ਧੱਬੇ ਹਲਕੇ ਹੋ ਜਾਂਦੇ ਹਨ।
ਛਿਲਕੇ ਦੇ ਪੇਸਟ ਵਿੱਚ ਓਟਸ ਮਿਲਾ ਕੇ ਆਪਣੇ ਚਿਹਰੇ 'ਤੇ 5 ਮਿੰਟ ਲਈ ਸਕ੍ਰਬ ਕਰੋ। ਫਿਰ 10 ਮਿੰਟ ਪੈਕ ਦੇ ਰੂਪ ਵਿੱਚ ਲਗਾ ਕੇ ਮੂੰਹ ਧੋ ਲਵੋ। ਚੇਹਰੇ 'ਤੇ ਕੁਦਰਤੀ ਨਿਖਾਰ ਆਉਂਦਾ ਹੈ।
ਛਿਲਕੇ ਦੇ ਪੇਸਟ 'ਚ ਚੌਲਾਂ ਦਾ ਆਟਾ ਮਿਲਾ ਕੇ ਲਗਾਉਣ ਨਾਲ ਚਿਹਰੇ ਦੀ ਚਮੜੀ ਵਿੱਚ ਵੀ ਨਿਖਾਰ ਆਉਂਦਾ ਹੈ।
ਪੇਸਟ ਵਿੱਚ 1 ਚਮਚ ਗੁਲਾਬ ਜਲ ਪਾਉਣ ਨਾਲ ਚਮੜੀ ਨੂੰ ਠੰਢਕ ਅਤੇ ਤਾਜ਼ਗੀ ਮਿਲਦੀ ਹੈ।
ਪੇਸਟ ਵਿੱਚ ਨਿੰਬੂ ਦਾ ਰਸ ਮਿਲਾਉਣ ਨਾਲ ਆਇਲੀ ਸਕਿਨ ਦਾ ਤੇਲ ਸਾਫ਼ ਹੁੰਦਾ ਹੈ ਅਤੇ ਨਿੰਮ ਪਾਊਡਰ ਮਿਲਾਉਣ ਨਾਲ ਕਿੱਲ -ਮੁਹਾਸੇ ਘੱਟ ਹੁੰਦੇ ਹਨ।