ਪਾਲਕ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ, ਪਰ ਕੁਝ ਲੋਕਾਂ ਲਈ ਇਹ ਸਿਹਤ ਲਈ ਘਾਤਕ ਵੀ ਸਾਬਤ ਹੋ ਸਕਦੀ ਹੈ।

ਪਾਲਕ 'ਚ ਆਕਸਲੇਟ ਹੋਣ ਕਰਕੇ ਇਹ ਕੁਝ ਬਿਮਾਰੀਆਂ ਵਾਲਿਆਂ ਨੂੰ ਹੋਰ ਵੀ ਵਧਾ ਸਕਦੀ ਹੈ। ਇਨ੍ਹਾਂ ਹਾਲਤਾਂ ਵਿੱਚ ਪਾਲਕ ਦੀ ਸੇਵਨ ਤੋਂ ਪਹਿਲਾਂ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।

ਗੁਰਦੇ ਦੀਆਂ ਪੱਥਰੀਆਂ: ਪਾਲਕ ਵਿੱਚ ਆਕਸਲੇਟਸ ਹੁੰਦੇ ਹਨ, ਜੋ ਕੈਲਸ਼ੀਅਮ ਆਕਸਲੇਟ ਪੱਥਰੀਆਂ ਦਾ ਜੋਖਮ ਵਧਾਉਂਦੇ ਹਨ।

ਗਠੀਆ (ਗਾਊਟ): ਪਿਊਰੀਨ ਦੀ ਮੌਜੂਦਗੀ ਕਾਰਨ ਯੂਰਿਕ ਐਸਿਡ ਵਧ ਸਕਦਾ ਹੈ।

ਥਾਇਰਾਇਡ ਸਮੱਸਿਆ: ਪਾਲਕ ਵਿੱਚ ਗੋਇਟਰੋਜਨ ਹੁੰਦੇ ਹਨ, ਜੋ ਥਾਇਰਾਇਡ ਦੇ ਕੰਮ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਐਲਰਜੀ: ਕੁਝ ਲੋਕਾਂ ਨੂੰ ਪਾਲਕ ਤੋਂ ਐਲਰਜੀ ਜਾਂ ਪਾਚਨ ਸਮੱਸਿਆ ਹੋ ਸਕਦੀ ਹੈ।

ਬੱਚੇ ਅਤੇ ਬਜ਼ੁਰਗ: ਜ਼ਿਆਦਾ ਮਾਤਰਾ ਵਿੱਚ ਪਾਲਕ ਪਾਚਨ ਤੰਤਰ 'ਤੇ ਅਸਰ ਕਰ ਸਕਦੀ ਹੈ।

ਹਾਈ ਬਲੱਡ ਪ੍ਰੈਸ਼ਰ: ਪਾਲਕ ਵਿੱਚ ਸੋਡੀਅਮ ਹੁੰਦਾ ਹੈ, ਜੋ ਬੀਪੀ ਦੇ ਮਰੀਜ਼ਾਂ ਲਈ ਨੁਕਸਾਨਦੇਹ ਹੋ ਸਕਦਾ ਹੈ।

ਪ੍ਰੋਟੀਨ ਮੈਟਾਬੋਲਿਜ਼ਮ ਵਿਕਾਰ: ਪਿਊਰੀਨ ਦੀ ਮੌਜੂਦਗੀ ਸਮੱਸਿਆ ਵਧਾ ਸਕਦੀ ਹੈ।

ਪ੍ਰੋਟੀਨ ਮੈਟਾਬੋਲਿਜ਼ਮ ਵਿਕਾਰ: ਪਿਊਰੀਨ ਦੀ ਮੌਜੂਦਗੀ ਸਮੱਸਿਆ ਵਧਾ ਸਕਦੀ ਹੈ।

ਐਂਟੀਬਾਇਓਟਿਕਸ ਦੀ ਸੰਵੇਦਨਸ਼ੀਲਤਾ: ਪਾਲਕ ਕੁਝ ਦਵਾਈਆਂ ਨਾਲ ਪ੍ਰਤੀਕਿਰਿਆ ਕਰ ਸਕਦੀ ਹੈ।

ਜ਼ਿਆਦਾ ਪਾਲਕ ਖਾਣ ਨਾਲ ਪੌਸ਼ਟਿਕ ਤੱਤਾਂ ਦੀ ਵੱਧ ਮਾਤਰਾ ਸਰੀਰ 'ਚ ਜਮ੍ਹਾ ਹੋ ਸਕਦੀ ਹੈ। ਜੋ ਕਿ ਸਿਹਤ ਲਈ ਨੁਕਸਾਨਦਾਇਕ ਸਾਬਿਤ ਹੋ ਸਕਦੀ ਹੈ।