ਬਾਸੀ ਚੌਲ ਕਈ ਵਾਰ ਲੋਕ ਫਰਿੱਜ ਵਿੱਚ ਰੱਖ ਕੇ ਅਗਲੇ ਦਿਨ ਖਾ ਲੈਂਦੇ ਹਨ, ਪਰ ਇਹ ਹਰ ਵਾਰ ਸਿਹਤ ਲਈ ਠੀਕ ਨਹੀਂ ਹੁੰਦੇ। ਚੌਲ ਵਿੱਚ ਨਮੀ ਵੱਧ ਹੁੰਦੀ ਹੈ, ਜਿਸ ਕਰਕੇ ਇਹ ਜਲਦੀ ਖਰਾਬ ਹੋ ਸਕਦੇ ਹਨ ਅਤੇ ਇਨ੍ਹਾਂ ਵਿੱਚ ਹਾਨੀਕਾਰਕ ਬੈਕਟੀਰੀਆ Bacillus cereus ਪੈਦਾ ਹੋ ਸਕਦਾ ਹੈ।

ਜੇ ਬਾਸੀ ਚੌਲ ਸਹੀ ਤਰੀਕੇ ਨਾਲ ਨਾ ਰੱਖੇ ਜਾਂ ਦੁਬਾਰਾ ਠੀਕ ਤਰੀਕੇ ਨਾਲ ਗਰਮ ਨਾ ਕੀਤੇ ਜਾਣ, ਤਾਂ ਇਹ ਖਾਣ ਨਾਲ ਫੂਡ ਪੌਇਜ਼ਨਿੰਗ, ਪੇਟ ਦਰਦ ਅਤੇ ਉਲਟੀਆਂ ਹੋ ਸਕਦੀਆਂ ਹਨ। ਇਸ ਲਈ ਚੌਲ ਤਾਜੇ ਖਾਣੇ ਸਭ ਤੋਂ ਵਧੀਆ ਰਹਿੰਦੇ ਹਨ, ਅਤੇ ਜੇ ਬਾਸੀ ਖਾਣੇ ਹੀ ਹੋਣ ਤਾਂ ਪੂਰੀ ਸਾਵਧਾਨੀ ਨਾਲ।

ਬੈਸਿਲਸ ਸੀਰੀਅਸ ਬੈਕਟੀਰੀਆ ਵਧਣ ਕਾਰਨ ਫੂਡ ਪੌਇਜ਼ਨਿੰਗ ਹੋ ਸਕਦੀ ਹੈ

ਬੈਕਟੀਰੀਆ ਤੇਜ਼ੀ ਨਾਲ ਵੱਧ ਸਕਦੇ ਹਨ, ਜਿਸ ਕਰਕੇ ਪੇਟ ਦਰਦ ਅਤੇ ਕ੍ਰੈਂਪਸ ਹੋ ਸਕਦੇ ਹਨ।

ਇਸ ਤੋਂ ਇਲਾਵਾ ਉਲਟੀਆਂ ਅਤੇ ਦਸਤ ਦਾ ਸ਼ਿਕਾਰ ਬਣ ਸਕਦੇ ਹੋ।

ਪੇਟ ਵਿੱਚ ਤੇਜ਼ ਦਰਦ ਤੇ ਪੇਟ ਫੁੱਲਣਾ

ਬੱਚਿਆਂ ਤੇ ਬਜ਼ੁਰਗਾਂ ਲਈ ਖ਼ਤਰਨਾਕ – ਡੀਹਾਈਡ੍ਰੇਸ਼ਨ ਹੋ ਸਕਦੀ ਹੈ

ਵਾਰ-ਵਾਰ ਗਰਮ ਕਰਨ ਨਾਲ ਵਿਟਾਮਿਨ B ਤੇ ਨਿਊਟ੍ਰੀਐਂਟਸ ਖ਼ਤਮ ਹੋ ਜਾਂਦੇ ਨੇ

ਗਰਮੀਆਂ ਵਿੱਚ ਫੰਗਸ ਤੇ ਮੋਲਡ ਵਧਣ ਦਾ ਖ਼ਤਰਾ ਜ਼ਿਆਦਾ

ਬਾਸੀ ਚੌਲਾਂ ਵਿੱਚ ਆਰਸੈਨਿਕ ਦੀ ਮਾਤਰਾ ਵਧ ਸਕਦੀ ਹੈ (ਖ਼ਾਸ ਕਰਕੇ ਬ੍ਰਾਊਨ ਰਾਈਸ ਵਿੱਚ)

ਪਾਚਨ ਕਿਰਿਆ ਕਮਜ਼ੋਰ ਲੋਕਾਂ ਨੂੰ ਗੈਸ ਤੇ ਐਸੀਡਿਟੀ ਵਧ ਜਾਂਦੀ ਹੈ