ਮੂੰਗਫਲੀ ਸਾਡੀ ਸਿਹਤ ਲਈ ਕਾਫੀ ਚੰਗੀ ਮੰਨੀ ਜਾਂਦੀ ਹੈ।

Published by: ਗੁਰਵਿੰਦਰ ਸਿੰਘ

ਇਸ ਵਿੱਚ ਕਈ ਪੋਸ਼ਕ ਤੱਤ ਹੁੰਦੇ ਹਨ ਜੋ ਸਾਡੀ ਸਰੀਰ ਲਈ ਜ਼ਰੂਰੀ ਹਨ।

ਹਾਲਾਂਕਿ ਜ਼ਿਆਦਾ ਮੂੰਗਫਲੀ ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਹੋ ਸਕਦੀਆਂ ਹਨ।

ਤਾਂ ਆਓ ਦੱਸ ਦਈਏ ਕਿ ਜ਼ਿਆਦਾ ਮੂੰਗਫਲੀਆਂ ਖਾਣ ਨਾਲ ਕਿਹੜੀਆਂ ਦਿੱਕਤਾਂ ਹੋ ਸਕਦੀਆਂ ਹਨ।

ਮੂੰਗਫਲੀ ਵਿੱਚ ਕੈਲੋਰੀ ਜ਼ਿਆਦਾ ਮਾਤਰਾ ਵਿੱਚ ਹੁੰਦੀ ਹੈ।



ਅਜਿਹੇ ਵਿੱਚ ਜ਼ਿਆਦਾ ਮੂੰਗਫਲੀ ਖਾਣ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਵਧ ਸਕਦਾ ਹੈ

ਇਸ ਤੋਂ ਇਲਾਵਾ, ਕਬਜ਼, ਦਸਤ ਤੇ ਐਸਿਡਿਟੀ ਵਰਗੀ ਦਿੱਕਤ ਵੀ ਹੋ ਸਕਦੀ ਹੈ।



ਐਲਰਜੀ ਵਾਲੇ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ, ਖੁਰਕ ਤੇ ਸੋਜ ਵਰਗੀ ਦਿੱਕਤ ਹੋ ਸਕਦੀ ਹੈ।



ਇਸ ਤੋਂ ਇਲਾਵਾ ਯੂਰਿਕ ਐਸਿਡ ਦਾ ਪੱਧਰ ਤੇ ਕੋਲੇਸਟ੍ਰੋਲ ਵੀ ਵਧ ਸਕਦਾ ਹੈ।