ਪੌੜੀਆਂ ਚੜ੍ਹਨ ‘ਤੇ ਹੁੰਦਾ ਪੈਰਾ ‘ਚ ਦਰਦ ਤਾਂ ਹੋ ਗਈ ਇਸ ਵਿਟਾਮਿਨ ਦੀ ਕਮੀਂ

ਕਈ ਲੋਕ ਅਕਸਰ ਲਿਫਟ ਦੀ ਵਰਤੋਂ ਕਰਦੇ ਹਨ, ਕਿਉਂਕਿ ਪੌੜੀਆਂ ਤੋਂ ਉੱਪਰ-ਥੱਲ੍ਹੇ ਜਾਣ ਵੇਲੇ ਉਨ੍ਹਾਂ ਦੇ ਪੈਰਾਂ ਵਿੱਚ ਦਰਦ ਹੋਣ ਲੱਗ ਜਾਂਦਾ ਹੈ

ਪੌੜੀਆਂ ਚੜ੍ਹਨ ‘ਤੇ ਪੈਰਾਂ ਵਿੱਚ ਦਰਦ ਹੱਡੀਆਂ ਕਮਜ਼ੋਰ ਹੋਣ ਕਰਕੇ ਹੁੰਦਾ ਹੈ

ਸਰੀਰ ਵਿੱਚ ਕਿਹੜੇ ਵਿਟਾਮਿਨ ਦੀ ਕਮੀਂ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਪੌੜੀਆਂ ਚੜ੍ਹਨ ਵੇਲੇ ਦਰਦ ਹੁੰਦਾ ਹੈ, ਆਓ ਜਾਣਦੇ ਹਾਂ

ਪੌੜੀਆਂ ਚੜ੍ਹਨ ‘ਤੇ ਪੈਰਾਂ ਵਿੱਚ ਹੋਣ ਵਾਲੇ ਦਰਦ ਦਾ ਕਾਰਨ ਵਿਟਾਮਿਨ ਡੀ ਦੀ ਕਮੀਂ ਹੋ ਸਕਦਾ ਹੈ

ਦਰਅਸਲ, ਵਿਟਾਮਿਨ ਡੀ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ

Published by: ਏਬੀਪੀ ਸਾਂਝਾ

ਵਿਟਾਮਿਨ ਡੀ ਹੱਡੀਆਂ ਨੂੰ ਕੈਲਸ਼ੀਅਮ ਅਤੇ ਫਾਸਫੇਟ ਐਬਜ਼ਾਰਬ ਕਰਨ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਵਿਟਾਮਿਨ ਡੀ ਦੀ ਕਮੀਂ ਨਾਲ ਹੱਡੀਆਂ ਕਮਜ਼ੋਰ, ਜ਼ਲਦੀ ਹੱਡੀ ਫ੍ਰੈਕਚਰ ਹੋਣਾ ਅਤੇ ਜੋੜਾਂ ਦੇ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ

ਇਸ ਦੇ ਨਾਲ-ਨਾਲ ਇਸ ਵਿਟਾਮਿਨ ਦੀ ਕਮੀਂ ਨਾਲ ਬਹੁਤ ਸਾਰੇ ਲੋਕਾਂ ਨੂੰ ਆਸਟਿਓਮਲੇਸ਼ੀਆ ਅਤੇ ਬੱਚਿਆਂ ਨੂੰ ਰਿਕੇਟਸ ਵਰਗੀ ਬਿਮਾਰੀ ਹੁੰਦੀ ਹੈ

ਅਜਿਹੇ ਵਿੱਚ ਵਿਟਾਮਿਨ ਡੀ ਦੀ ਕਮੀਂ ਨੂੰ ਪੂਰਾ ਕਰਨ ਦੇ ਲਈ ਮੱਛੀ, ਅੰਡੇ ਦੀ ਜਰਦੀ, ਦੁੱਧ, ਦਹੀਂ ਅਤੇ ਐਵਾਕਾਡੋ ਖਾਣਾ ਚਾਹੀਦਾ