ਸਿਰਦਰਦ ਇੱਕ ਆਮ ਸਮੱਸਿਆ ਹੈ, ਜਿਹੜੀ ਕਿਸੇ ਵੇਲੇ ਵੀ ਹੋ ਸਕਦੀ ਹੈ

ਸਿਰਦਰਦ ਇੱਕ ਆਮ ਸਮੱਸਿਆ ਹੈ, ਜਿਹੜੀ ਕਿਸੇ ਵੇਲੇ ਵੀ ਹੋ ਸਕਦੀ ਹੈ

ਜਿਸ ਵਿੱਚ ਖਰਾਬ ਲਾਈਫਸਟਾਈਲ ਅਤੇ ਜ਼ਿਆਦਾ ਸਟ੍ਰੈਸ ਸਿਰ ਵਿੱਚ ਦਰਦ ਹੋਣ ਦੀ ਆਮ ਵਜ੍ਹਾ ਹੈ



ਕਈ ਵਾਰ ਥਕਾਵਟ, ਨੀਂਦ ਦੀ ਕਮੀਂ, ਪਾਣੀ ਦੀ ਕਮੀਂ ਜਾਂ ਸ਼ਰਾਬ ਦਾ ਜ਼ਿਆਦਾ ਸੇਵਨ ਕਰਨ ਨਾਲ ਵੀ ਸਿਰ ਵਿੱਚ ਜ਼ਿਆਦਾ ਸਿਰਦਰਦ ਹੁੰਦਾ ਹੈ



ਉੱਥੇ ਹੀ ਬਹੁਤ ਜ਼ਿਆਦਾ ਅਤੇ ਤੇਜ਼ ਸਿਰਦਰਦ ਹੋਣਾ ਕਈ ਵੱਡੀਆਂ ਪਰੇਸ਼ਾਨੀਆਂ ਦੀ ਵਜ੍ਹਾ ਹੋ ਸਕਦਾ ਹੈ



ਅਜਿਹੇ ਵਿੱਚ ਜ਼ਿਆਦਾ ਸਿਰਦਰਦ ਦੀ ਵਜ੍ਹਾ ਨਾਲ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀਂ ਦਾ ਸੰਕੇਤ ਹੋ ਸਕਦਾ ਹੈ



ਆਓ ਜਾਣਦੇ ਹਾਂ ਕਿਹੜੇ ਵਿਟਾਮਿਨ ਦੀ ਕਮੀਂ ਨਾਲ ਜ਼ਿਆਦਾ ਸਿਰਦਰਦ ਹੁੰਦਾ ਹੈ



ਵਿਟਾਮਿਨ ਬੀ ਦੀ ਕਮੀਂ ਨਾਲ ਜ਼ਿਆਦਾ ਸਿਰਦਰਦ ਹੋ ਸਕਦਾ ਹੈ, ਜਦੋਂ ਸਰੀਰ ਵਿੱਚ ਇਨ੍ਹਾਂ ਦੀ ਕਮੀਂ ਹੋ ਜਾਂਦੀ ਹੈ ਤਾਂ ਇਹ ਸਿਰਦਰਦ ਅਤੇ ਥਕਾਵਟ ਦਾ ਕਾਰਨ ਬਣ ਸਕਦੇ ਹਨ



ਇਸ ਦੀ ਕਮੀਂ ਨੂੰ ਪੂਰਾ ਕਰਨ ਦੇ ਲਈ ਤੁਸੀਂ ਦੁੱਧ, ਦਹੀਂ, ਪਨੀਰ, ਗਾਜਰ, ਸ਼ਕਰਕੰਦ, ਕੇਲੇ, ਅੰਡਾ, ਆਦਿ ਨੂੰ ਡਾਈਟ ਦਾ ਹਿੱਸਾ ਬਣਾ ਸਕਦੇ ਹੋ



ਵਿਟਾਮਿਨ ਸੀ ਦੀ ਕਮੀਂ ਵੀ ਸਿਰਦਰਦ ਦਾ ਕਾਰਨ ਬਣ ਸਕਦੀ ਹੈ, ਇਸ ਦੀ ਕਮੀਂ ਨੂੰ ਪੂਰਾ ਕਰਨ ਲਈ ਨਿੰਬੂ, ਆਂਵਲਾ, ਸੰਤਰਾ ਅਤੇ ਹਰੀਆਂ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ



ਇਸ ਦੇ ਨਾਲ ਹੀ ਸਰੀਰ ਵਿੱਚ ਵਿਟਾਮਿਨ ਡੀ ਅਤੇ ਮੈਗਨੇਸ਼ੀਅਮ ਦੀ ਕਮੀਂ ਕਰਕੇ ਵੀ ਜ਼ਿਆਦਾ ਸਿਰਦਰਦ ਹੋ ਸਕਦਾ ਹੈ