ਪੈਰ ‘ਚ ਆ ਗਈ ਮੋਚ ਤਾਂ ਅਪਣਾਓ ਆਹ ਤਰੀਕੇ, ਤੁਰੰਤ ਮਿਲੇਗਾ ਆਰਾਮ

Published by: ਏਬੀਪੀ ਸਾਂਝਾ

ਕਈ ਵਾਰ ਦੌੜ-ਭੱਜ ਵੇਲੇ ਅਚਾਨਕ ਪੈਰ ਮੁੜ ਜਾਂਦਾ ਹੈ ਅਤੇ ਮੋਚ ਆ ਜਾਂਦੀ ਹੈ



ਪੈਰ ਵਿੱਚ ਮੋਚ ਆਉਣ ਨਾਲ ਸੋਜ ਅਤੇ ਦਰਦ ਸ਼ੁਰੂ ਹੋ ਜਾਂਦਾ ਹੈ



ਇਸ ਨਾਲ ਤੁਰਨ-ਫਿਰਨ ਵਿੱਚ ਦਿੱਕਤ ਹੋ ਜਾਂਦੀ ਹੈ ਅਤੇ ਪੈਰ ਹਿਲਾਉਣ ਵੇਲੇ ਅਕਸਰ ਦਰਦ ਰਹਿੰਦਾ ਹੈ



ਅਜਿਹੇ ਵਿੱਚ ਜੇਕਰ ਪੈਰ ਦੀ ਮੋਚ ਛੇਤੀ ਠੀਕ ਕਰਨੀ ਹੈ ਤਾਂ ਆਹ ਤਰੀਕੇ ਅਪਣਾਓ



ਮੋਚ ਆਉਣ ‘ਤੇ ਸਭ ਤੋਂ ਪਹਿਲਾਂ ਬਰਫ ਨਾਲ ਸਿਕਾਈ ਕਰੋ, ਇਸ ਨਾਲ ਸੋਜ ਘੱਟ ਹੋਵੇਗੀ ਅਤੇ ਦਰਦ ਤੋਂ ਵੀ ਰਾਹਤ ਮਿਲੇਗੀ



ਇਸ ਦੇ ਨਾਲ ਹੀ ਕੱਪੜੇ ਦੀ ਬੈਂਡੇਜ ਦੀ ਵਰਤੋਂ ਕਰਕੇ ਪੈਰ ਦੀ ਪੱਟੀ ਕਰੋ, ਇਸ ਨਾਲ ਪੈਰ ਦੀ ਸੋਜ ਘੱਟ ਹੋਵੇਗੀ ਅਤੇ ਸੱਟ ‘ਤੇ ਜ਼ੋਰ ਨਹੀਂ ਪਵੇਗਾ



ਜਿੱਥੇ ਮੋਚ ਆਈ ਹੈ, ਉੱਥੇ ਹਲਦੀ ਲਾਓ



ਗਰਮ ਪਾਣੀ ਵਿੱਚ ਸੇਂਧਾ ਨਮਕ ਮਿਲਾ ਕੇ ਸਿਕਾਈ ਕਰੋ



ਜਿਵੇਂ ਹੀ ਪੈਰ ਵਿੱਚ ਮੋਚ ਆਵੇ ਤਾਂ ਇਨ੍ਹਾਂ ਤਰੀਕਿਆਂ ਨੂੰ ਅਪਨਾਉਣਾ ਸ਼ੁਰੂ ਕਰ ਦਿਓ