ਦੇਸ਼ 'ਚ ਤੇਜ਼ੀ ਨਾਲ ਹਾਰਟ ਅਟੈਕ ਦੇ ਕੇਸ ਵੱਧ ਰਹੇ ਹਨ। ਘੱਟ ਉਮਰ ਵਿੱਚ ਹੀ ਲੋਕਾਂ ਦਾ ਦਿਲ ਫੇਲ ਹੋ ਰਿਹਾ ਹੈ ਅਤੇ ਅਚਾਨਕ ਮੌਤ ਹੋ ਜਾਂਦੀ ਹੈ।

ਹੁਣ ਹਾਰਟ ਅਟੈਕ ਤੋਂ ਪਹਿਲਾਂ ਕੋਈ ਘਬਰਾਹਟ ਜਾਂ ਛਾਤੀ ਵਿੱਚ ਦਰਦ ਨਹੀਂ ਹੁੰਦਾ, ਇਹ ਸਿੱਧਾ ਅਚਾਨਕ ਵਾਪਰ ਜਾਂਦਾ ਹੈ। ਇਸਨੂੰ ਡਾਕਟਰਾਂ ਨੇ ਸਾਇਲੈਂਟ ਹਾਰਟ ਅਟੈਕ ਕਿਹਾ ਹੈ।

ਜੇ ਤੁਸੀਂ ਸਮੇਂ 'ਤੇ ਇਹ ਲੱਛਣ ਸਮਝ ਲਵੋ, ਤਾਂ ਜਾਨ ਬਚਾਈ ਜਾ ਸਕਦੀ ਹੈ।

ਅਕਸਰ ਲੋਕ ਛਾਤੀ ਵਿੱਚ ਭਾਰੇਪਣ ਨੂੰ ਅਣਦੇਖਾ ਕਰ ਦਿੰਦੇ ਹਨ। ਜੇ ਤੁਹਾਨੂੰ ਉਠਦੇ-ਬੈਠਦੇ ਜਾਂ ਤੁਰਦੇ ਸਮੇਂ ਛਾਤੀ ਭਾਰੀ ਲੱਗਦੀ ਹੈ ਜਾਂ ਬੇਚੈਨੀ ਹੁੰਦੀ ਹੈ, ਤਾਂ ਡਾਕਟਰ ਨਾਲ ਜ਼ਰੂਰ ਮਿਲੋ।

ਇਸ ਦੌਰਾਨ ਸਾਂਹ ਲੈਣ ਵਿੱਚ ਦਿੱਕਤ ਜਾਂ ਸਾਂਹ ਫੁੱਲਣਾ ਵੀ ਹੋ ਸਕਦਾ ਹੈ। ਜ਼ਿਆਦਾਤਰ ਲੋਕ ਇਸਨੂੰ ਸਿਰਫ਼ ਗੈਸ ਸਮਝ ਲੈਂਦੇ ਹਨ।

ਡਾਕਟਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਪੇਟ ਵਿੱਚ ਗੈਸ ਬਣਨੀ, ਤੇਜ਼ ਡਕਾਰ ਆਉਣੀਆਂ, ਛਾਤੀ ਵਿੱਚ ਜਕੜਨ ਮਹਿਸੂਸ ਹੋਣਾ-ਇਹ ਵੀ ਸਾਇਲੈਂਟ ਹਾਰਟ ਅਟੈਕ ਦੇ ਲੱਛਣ ਹੋ ਸਕਦੇ ਹਨ।

ਜੇ ਇਹ ਲੱਛਣ ਰੋਜ਼ ਨਜ਼ਰ ਆ ਰਹੇ ਹਨ, ਤਾਂ ਫੌਰਨ ਡਾਕਟਰ ਦੀ ਸਲਾਹ ਲਓ।

ਸਾਇਲੈਂਟ ਹਾਰਟ ਅਟੈਕ ਤੋਂ ਪਹਿਲਾਂ ਚੱਕਰ ਆਉਣ, ਉਲਟੀ-ਮਤਲੀ, ਐਂਜ਼ਾਇਟੀ ਦੀ ਸਮੱਸਿਆ ਸ਼ੁਰੂ ਹੋ ਸਕਦੀ ਹੈ। ਕੰਮ ਕਰਦੇ ਸਮੇਂ ਕਮਜ਼ੋਰੀ ਜਾਂ ਵੱਧ ਥਕਾਵਟ ਮਹਿਸੂਸ ਹੁੰਦੀ ਹੈ।

ਲੋਕ ਇਸਨੂੰ ਹੀਮੋਗਲੋਬਿਨ ਜਾਂ ਵਿਟਾਮਿਨ ਦੀ ਘਾਟ ਸਮਝ ਕੇ ਅਣਦੇਖਾ ਕਰ ਦਿੰਦੇ ਹਨ। ਪਰ ਜੇ ਇਹ ਲੱਛਣ ਰੋਜ਼ ਦਿਖਣ, ਤਾਂ ਇਹ ਆਮ ਗੱਲ ਨਹੀਂ ਹੈ।

ਜੇ ਦਿਲ ਦੀ ਥਾਂ ਜਬੜੇ, ਪਿੱਠ, ਗਰਦਨ, ਬਾਂਹ ਜਾਂ ਪੇਟ ਵਿੱਚ ਲਗਾਤਾਰ ਦਰਦ ਰਹੇ, ਤਾਂ ਇਹ ਖਤਰੇ ਦੀ ਘੰਟੀ ਹੋ ਸਕਦੀ ਹੈ।

ਸਾਇਲੈਂਟ ਹਾਰਟ ਅਟੈਕ ਵਿੱਚ ਛਾਤੀ ਵਿੱਚ ਦਰਦ ਨਹੀਂ ਹੁੰਦਾ, ਬਲਕਿ ਇਨ੍ਹਾਂ ਹਿਸਿਆਂ ਵਿੱਚ ਦਰਦ ਜਾਂ ਖਿੱਚ ਵਰਗੀ ਮਹਿਸੂਸ ਹੁੰਦੀ ਹੈ। ਦਰਦ ਅਤੇ ਬੇਚੈਨੀ ਦੇ ਕਾਰਨ ਰਾਤ ਨੂੰ ਨੀਂਦ ਵੀ ਖੁੱਲ ਸਕਦੀ ਹੈ।

ਸਾਇਲੈਂਟ ਹਾਰਟ ਅਟੈਕ ਦਾ ਖਤਰਾ ਉਹਨਾਂ ਲੋਕਾਂ ਵਿੱਚ ਵੱਧ ਹੁੰਦਾ ਹੈ ਜਿਨ੍ਹਾਂ ਨੂੰ ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੇਸਟਰੋਲ, ਮੋਟਾਪਾ, ਸਮੋਕਿੰਗ ਦੀ ਆਦਤ ਜਾਂ ਸ਼ਰਾਬ ਪੀਣ ਦੀ ਆਦਤ ਹੈ।

ਇਹ ਸਾਰੇ ਕਾਰਨ ਦਿਲ ਦੀ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਸਾਇਲੈਂਟ ਹਾਰਟ ਅਟੈਕ ਦੇ ਸੰਕੇਤਾਂ ਨੂੰ ਪਛਾਣਨਾ ਮੁਸ਼ਕਲ ਬਣਾ ਦਿੰਦੇ ਹਨ।