ਦਹੀਂ ਅਤੇ ਬੇਸਣ ਦਾ ਫੇਸਪੈਕ ਚਮੜੀ ਲਈ ਇੱਕ ਕੁਦਰਤੀ, ਸੁਰੱਖਿਅਤ ਅਤੇ ਬਹੁਤ ਪ੍ਰਭਾਵਸ਼ਾਲੀ ਉਪਚਾਰ ਹੈ।

ਦਹੀਂ ਚਮੜੀ ਨੂੰ ਨਰਮ, ਮੋਇਸ਼ਚਰਾਈਜ਼ਡ ਅਤੇ ਗਲੋਇੰਗ ਬਣਾਉਂਦਾ ਹੈ, ਜਦਕਿ ਬੇਸਣ ਚਮੜੀ ਨੂੰ ਡਿੱਪ ਕਲੀਨ ਕਰਕੇ ਡੈੱਡ ਸਕਿਨ ਹਟਾਉਂਦਾ ਹੈ। ਦੋਵੇਂ ਨੂੰ ਮਿਲਾ ਕੇ ਲਗਾਉਣ ਨਾਲ ਚਿਹਰਾ ਕੁਦਰਤੀ ਤੌਰ ‘ਤੇ ਚਮਕਦਾ ਹੈ, ਦਾਗ-ਛਾਈਆਂ ਘੱਟ ਹੁੰਦੀਆਂ ਹਨ ਅਤੇ ਚਮੜੀ ਹੋਰ ਵੀ ਸਾਫ਼ ਤੇ ਨਰਮ ਬਣਦੀ ਹੈ। ਇਹ ਖ਼ਾਸ ਤੌਰ ‘ਤੇ ਸਰਦੀਆਂ ਵਿੱਚ ਸੁੱਕੀ ਅਤੇ ਬੇਰੰਗ ਚਮੜੀ ਲਈ ਬਹੁਤ ਫਾਇਦੇਮੰਦ ਹੈ।

ਇਹ ਫੇਸ ਪੈਕ ਚਮੜੀ ਨੂੰ ਡਿੱਪ ਕਲੀਨ ਕਰਦਾ ਹੈ।

ਚਿਹਰੇ ‘ਤੇ ਕੁਦਰਤੀ ਗਲੋ ਲਿਆਉਂਦਾ ਹੈ।

ਡੈੱਡ ਸਕਿਨ ਨੂੰ ਹਟਾ ਕੇ ਚਮੜੀ ਨੂੰ ਨਰਮ ਬਣਾਉਂਦਾ ਹੈ।

ਸੁੱਕੀ ਚਮੜੀ ਨੂੰ ਮੋਇਸ਼ਚਰ ਪ੍ਰਦਾਨ ਕਰਦਾ ਹੈ।

ਟੈਨਿੰਗ ਘਟਾਉਣ ਵਿੱਚ ਮਦਦ ਕਰਦਾ ਹੈ। ਪਿੰਪਲ ਅਤੇ ਐਕਨੇ ਦੂਰ ਕਰਨ ਵਿੱਚ ਮਦਦਗਾਰ।

ਖੁੱਲ੍ਹੇ ਪੋਰਜ਼ ਨੂੰ ਟਾਈਟ ਕਰਦਾ ਹੈ। ਚਮੜੀ ਦਾ ਰੰਗ ਨਿਖਾਰਦਾ ਹੈ।

ਦਾਗ-ਧੱਬਿਆਂ ਨੂੰ ਹੌਲੀ-ਹੌਲੀ ਹਲਕਾ ਕਰਦਾ ਹੈ। ਚਮੜੀ ਨੂੰ ਜਵਾਨ ਤੇ ਤਾਜ਼ਾ ਰੱਖਦਾ ਹੈ।

ਇੱਕ ਵਾਰ ਪੈਚ ਟੈਸਟ ਜ਼ਰੂਰ ਕਰ ਲੈਣਾ ਸਹੀ ਹੈ।