ਕਰੇਲੇ ਖਾਣ ਨਾਲ ਨੇੜੇ ਨਹੀਂ ਹੁੰਦੀਆਂ ਬਿਮਾਰੀਆਂ
ਕਰੇਲਾ ਇੱਕ ਅਜਿਹੀ ਸਬਜੀ ਹੈ, ਜੋ ਕਿ ਖਾਣ ਵਿੱਚ ਕੌੜੀ ਹੁੰਦੀ ਹੈ, ਪਰ ਸਿਹਤ ਦੇ ਲਈ ਫਾਇਦੇਮੰਦ ਮੰਨੀ ਜਾਂਦੀ ਹੈ
ਇਸ ਵਿੱਚ ਫਾਈਬਰ, ਐਂਟੀਆਕਸੀਡੈਂਟ, ਵਿਟਾਮਿਨ ਸੀ, ਵਿਟਾਮਿਨ ਏ ਅਤੇ ਵਿਟਾਮਿਨ ਈ ਪਾਇਆ ਜਾਂਦਾ ਹੈ
ਇਸ ਤੋਂ ਇਲਾਵਾ ਕਰੇਲਾ ਕੈਲਸ਼ੀਅਮ ਅਤੇ ਆਇਰਨ ਦਾ ਵੀ ਚੰਗਾ ਸੋਰਸ ਹੈ
ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਕਰੇਲਾ ਖਾਣ ਵਾਲਿਆਂ ਦੇ ਨੇੜੇ-ਤੇੜੇ ਬਿਮਾਰੀਆਂ ਨਹੀਂ ਆਉਂਦੀਆਂ
ਕਰੇਲਾ ਖਾਣ ਵਾਲਿਆਂ ਦੇ ਨੇੜੇ-ਤੇੜੇ ਸ਼ੂਗਰ ਦੀ ਬਿਮਾਰੀ ਨਹੀਂ ਆਉਂਦੀ ਹੈ ਕਿਉਂਕਿ ਇਸ ਵਿੱਚ ਇੰਸੁਲਿਨ ਵਰਗਾ ਪ੍ਰੋਟੀਨ ਪਾਇਆ ਜਾਂਦਾ ਹੈ, ਜਿਸ ਨੂੰ ਪੌਲੀਪੇਪਟਾਈਡ ਪੀ ਕਹਿੰਦੇ ਹਨ
ਕਰੇਲੇ ਵਿੱਚ ਫਾਈਬਰ ਹੁੰਦਾ ਹੈ, ਜੋ ਕਿ ਪੇਟ ਨੂੰ ਸਾਫ ਰੱਖਣ ਵਿੱਚ ਮਦਦ ਕਰਦੇ ਹਨ
ਇਸ ਦੇ ਨਾਲ ਹੀ ਕਰੇਲਾ ਖਾਣ ਵਾਲਿਆਂ ਨੂੰ ਲੀਵਰ ਨਾਲ ਸਬੰਧੀ ਬਿਮਾਰੀ ਨਹੀਂ ਹੁੰਦੀ ਹੈ