ਕੰਨ ਦੀ ਲਾਗ ਬਹੁਤ ਦਰਦਨਾਕ ਹੁੰਦੀ ਹੈ ਅਤੇ ਕਿਸੇ ਵੀ ਉਮਰ ਦੇ ਲੋਕਾਂ ਨੂੰ ਹੋ ਸਕਦੀ ਹੈ। ਪਰ ਬੱਚਿਆਂ 'ਚ ਇਹ ਸਮੱਸਿਆ ਕਾਫੀ ਆਮ ਹੈ।

ਅਜਿਹਾ ਉਦੋਂ ਹੁੰਦਾ ਹੈ ਜਦੋਂ ਬੈਕਟੀਰੀਆ ਜਾਂ ਵਾਇਰਸ ਅੰਦਰੂਨੀ ਕੰਨ ਨੂੰ ਸੰਕਰਮਿਤ ਕਰਦੇ ਹਨ।



ਜਿਸ ਕਰਕੇ ਅਕਸਰ ਹੀ ਤੇਜ਼ ਦਰਦ, ਬੇਅਰਾਮੀ, ਅਤੇ ਬੁਖਾਰ ਵਰਗੇ ਲੱਛਣ ਪੈਦਾ ਹੁੰਦੇ ਹਨ।



ਜਦੋਂ ਕਿ ਲਗਾਤਾਰ ਜਾਂ ਗੰਭੀਰ ਲਾਗਾਂ ਲਈ, ਤੁਹਾਨੂੰ ਡਾਕਟਰ ਦੀ ਲੋੜ ਵੀ ਪੈ ਸਕਦੀ ਹੈ। ਹਾਲਾਂਕਿ, ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਬਹੁਤ ਸਾਰੇ ਘਰੇਲੂ ਨੁਸਖੇ ਉਪਲਬਧ ਹਨ

ਕੰਨ ਦੀ ਲਾਗ ਅਕਸਰ ਕਈ ਕਾਰਨਾਂ ਕਰਕੇ ਹੁੰਦੀ ਹੈ। ਕੰਨ ਦਾ ਵਿਚਕਾਰਲਾ ਹਿੱਸਾ ਗਲੇ ਨਾਲ ਜੁੜਿਆ ਹੁੰਦਾ ਹੈ।



ਠੰਢ, ਐਲਰਜੀ ਜਾਂ ਸਾਈਨਸ ਦੀ ਲਾਗ ਕਾਰਨ ਮੱਧ ਕੰਨ ਵਿੱਚ ਤਰਲ ਪਦਾਰਥ ਜਮ੍ਹਾਂ ਹੋ ਸਕਦਾ ਹੈ, ਜਿਸ ਨਾਲ ਉੱਥੇ ਬੈਕਟੀਰੀਆ ਜਾਂ ਵਾਇਰਸ ਵਧ ਸਕਦੇ ਹਨ ਅਤੇ ਲਾਗ ਦਾ ਕਾਰਨ ਬਣ ਸਕਦੇ ਹਨ।

ਮੌਸਮੀ ਬਦਲਾਅ ਵੀ ਕੰਨ ਦੀ ਇਨਫੈਕਸ਼ਨ ਦਾ ਕਾਰਨ ਹਨ। ਇਸ ਵਿੱਚ ਐਲਰਜੀ ਅਤੇ ਜ਼ੁਕਾਮ ਸ਼ਾਮਲ ਹਨ, ਜੋ ਹਰ ਸਾਲ ਮੌਸਮ ਬਦਲਣ ਦੇ ਨਾਲ ਕੁਝ ਲੋਕਾਂ ਨੂੰ ਪਰੇਸ਼ਾਨ ਕਰਦੇ ਹਨ।

ਦਿ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਦੇ ਅਨੁਸਾਰ ਡਾਕਟਰ ਅਪਰਨਾ ਮਹਾਜਨ ਨੇ ਦੱਸਿਆ ਕਿ ਕੰਨਾਂ ਦੀ ਲਾਗ ਤੋਂ ਬਚਣ ਲਈ, ਤੁਹਾਨੂੰ ਰਸੋਈ ਦੀਆਂ ਇਨ੍ਹਾਂ 2 ਚੀਜ਼ਾਂ ਦੀ ਵਰਤੋਂ ਕਰਨੀ ਪਵੇਗੀ। ਇਹ ਦੋ ਚੀਜ਼ਾਂ ਹਨ- ਲੱਸਣ ਅਤੇ ਸਰ੍ਹੋਂ ਦਾ ਤੇਲ।

ਲੱਸਣ ਵਿੱਚ ਕੁਦਰਤੀ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਲਾਗਾਂ ਨਾਲ ਲੜਨ ਵਿੱਚ ਮਦਦ ਕਰ ਸਕਦੇ ਹਨ।



ਇਸ ਤੇਲ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਲੱਸਣ ਦੀਆਂ ਕੁਝ ਕਲੀਆਂ ਪੀਸ ਕੇ ਸਰ੍ਹੋਂ ਦੇ ਤੇਲ 'ਚ ਪਾ ਕੇ ਗਰਮ ਕਰੋ। ਤੇਲ ਠੰਡਾ ਹੋਣ ਤੋਂ ਬਾਅਦ ਇਸ ਨੂੰ ਛਾਣ ਕੇ ਇਸ ਦੀਆਂ ਕੁਝ ਬੂੰਦਾਂ ਕੰਨਾਂ 'ਚ ਪਾਓ।