ਸਵੇਰੇ ਉੱਠਦਿਆਂ ਹੀ ਕੁਝ ਲੋਕਾਂ ਦਾ ਮੂੰਹ ਕਿਉਂ ਹੁੰਦਾ ਕੌੜਾ?

ਹਰ ਕੋਈ ਚਾਹੁੰਦਾ ਹੈ, ਜਦੋਂ ਉਹ ਸੌਂ ਕੇ ਉੱਠਣ ਤਾਂ ਬਿਲਕੁਲ ਫ੍ਰੈਸ਼ ਮਹਿਸੂਸ ਕਰਨ

Published by: ਏਬੀਪੀ ਸਾਂਝਾ

ਹਾਲਾਂਕਿ, ਕੁਝ ਲੋਕਾਂ ਨੂੰ ਸਵੇਰੇ ਉੱਠਦਿਆਂ ਹੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਹਨ

Published by: ਏਬੀਪੀ ਸਾਂਝਾ

ਕੁਝ ਲੋਕਾਂ ਨੂੰ ਸਵੇਰੇ-ਸਵੇਰੇ ਸਿਰ ਵਿੱਚ ਦਰਦ ਹੁੰਦਾ ਹੈ ਤਾਂ ਕੁਝ ਲੋਕਾਂ ਦੇ ਸਰੀਰ ਵਿੱਚ ਦਰਦ ਤਾਂ ਕੁਝ ਲੋਕਾਂ ਦੇ ਮੂੰਹ ਵਿੱਚ ਕੌੜਾਪਨ ਹੁੰਦਾ ਹੈ

Published by: ਏਬੀਪੀ ਸਾਂਝਾ

ਕੀ ਤੁਹਾਨੂੰ ਪਤਾ ਹੈ ਕਿ ਸਵੇਰੇ ਉੱਠਦਿਆਂ ਹੀ ਕੁਝ ਲੋਕਾਂ ਦੇ ਮੂੰਹ ਵਿੱਚ ਕੌੜਾਪਨ ਕਿਉਂ ਹੁੰਦਾ ਹੈ

Published by: ਏਬੀਪੀ ਸਾਂਝਾ

ਸਵੇਰੇ ਉੱਠਦਿਆਂ ਹੀ ਮੂੰਹ ਵਿੱਚ ਕੌੜਾਪਨ ਹੋਣ ਦੇ ਕਈ ਕਾਰਨ ਹੋ ਸਕਦੇ ਹਨ

Published by: ਏਬੀਪੀ ਸਾਂਝਾ

ਜਿਵੇਂ ਕਿ ਖਰਾਬ ਓਰਲ ਹੈਲਥ, ਜਿਸ ਵਿੱਚ ਰਾਤ ਨੂੰ ਮੂੰਹ ਵਿੱਚ ਬੈਕਟੀਰੀਆ ਜਮ੍ਹਾ ਹੋ ਜਾਂਦਾ ਹੈ, ਜਿਸ ਨਾਲ ਸਵੇਰ ਵੇਲੇ ਬਦਬੂ ਅਤੇ ਕੜਵਾਹਟ ਆਉਂਦੀ ਹੈ

Published by: ਏਬੀਪੀ ਸਾਂਝਾ

ਰਾਤ ਨੂੰ ਸੌਣ ਤੋਂ ਪਹਿਲਾਂ ਪਾਣੀ ਨਾ ਪੀਣ ਦੀ ਵਜ੍ਹਾ ਕਰਕੇ ਵੀ ਮੂੰਹ ਸੁੱਕ ਜਾਂਦਾ ਹੈ ਅਤੇ ਕੌੜਾਪਨ ਆਉਂਦਾ ਹੈ

Published by: ਏਬੀਪੀ ਸਾਂਝਾ

ਪੇਟ ਵਿੱਚ ਐਸਿਡ ਬਣਨ ਕਰਕੇ ਵੀ ਸਵੇਰੇ ਉੱਠਣ ਤੋਂ ਬਾਅਦ ਮੂੰਹ ਕੌੜਾ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਕਈ ਵਾਰ ਸਾਈਨਸ ਦੇ ਕਰਕੇ ਗਲੇ ਵਿੱਚ ਬਣਨ ਵਾਲੀ ਬਲਗਮ ਦੀ ਵਜ੍ਹਾ ਨਾਲ ਵੀ ਕੌੜਾਪਨ ਆਉਂਦਾ ਹੈ, ਇਸ ਤੋਂ ਇਲਾਵਾ ਰਾਤ ਨੂੰ ਸੌਣ ਤੋਂ ਪਹਿਲਾਂ ਕੁਝ ਦਵਾਈਆਂ ਖਾਣ ਨਾਲ ਵੀ ਇਹ ਹੋ ਸਕਦਾ ਹੈ

Published by: ਏਬੀਪੀ ਸਾਂਝਾ