ਸ਼ਰਾਬ ਭਾਵੇਂ ਕਿਸੇ ਵੀ ਕਿਸਮ ਦੀ ਹੋਵੇ, ਪਰ ਹਮੇਸ਼ਾ ਕੱਚ ਦੇ ਗਲਾਸ 'ਚ ਹੀ ਪੀਤੀ ਜਾਂਦੀ ਹੈ।

ਪੱਬ ਹੋਵੇ, ਬਾਰ ਹੋਵੇ ਜਾਂ ਕੋਈ ਹੋਰ ਜਸ਼ਨ ਵਾਲਾ ਪ੍ਰੋਗਰਾਮ ਹੋਵੇ – ਸ਼ਰਾਬ ਨੂੰ ਪਰੋਸਣ ਦੇ ਲਈ ਕੱਚ ਦੇ ਗਲਾਸ ਦੀ ਵਰਤੋਂ ਕੀਤੀ ਜਾਂਦੀ ਹੈ। ਤੁਸੀਂ ਕਦੇ ਸੋਚਿਆ ਇਸ ਨੂੰ ਸਟੀਲ ਜਾਂ ਪਲਾਸਟਿਕ ਦੇ ਗਿਲਾਸ 'ਚ ਕਿਉਂ ਨਹੀਂ ਪੀਤਾ ਜਾਂਦਾ? ਆਓ ਜਾਣਦੇ ਹਾਂ

ਭਾਵੇਂ ਸ਼ਰਾਬ ਸਿਹਤ ਲਈ ਨੁਕਸਾਨਦਾਇਕ ਮੰਨੀ ਜਾਂਦੀ ਹੈ, ਪਰ ਫਿਰ ਵੀ ਲੋਕ ਇਸਨੂੰ ਚੀਅਰਜ਼ ਕਰਕੇ ਖੁਸ਼ੀ-ਖੁਸ਼ੀ ਪੀਂਦੇ ਹਨ।

ਵਾਈਨ ਐਕਸਪਰਟ ਦਾ ਕਹਿਣਾ ਹੈ ਕਿ ਸਟੀਲ ਜਾਂ ਪਲਾਸਟਿਕ ਦੇ ਗਲਾਸ ਵਿੱਚ ਸ਼ਰਾਬ ਪੀਣ ਨਾਲ ਸਿਹਤ ਨੂੰ ਕੋਈ ਨੁਕਸਾਨ ਤਾਂ ਨਹੀਂ ਹੁੰਦਾ, ਪਰ ਇਨ੍ਹਾਂ ਗਲਾਸਾਂ 'ਚ ਸ਼ਰਾਬ ਦੇ ਅਸਲੀ ਸੁਆਦ ਅਤੇ ਅਨੁਭਵ ਨੂੰ ਮਹਿਸੂਸ ਕਰਨਾ ਮੁਸ਼ਕਿਲ ਹੁੰਦਾ ਹੈ।

ਸ਼ਰਾਬ ਕੱਚ ਦੇ ਗਿਲਾਸ 'ਚ ਇਸਲਈ ਪੀ ਜਾਂਦੀ ਹੈ ਕਿਉਂਕਿ ਇਨਸਾਨ ਦੀਆਂ ਇੰਦ੍ਰੀਆਂ ਇਸ ਨਾਲ ਜ਼ਿਆਦਾ ਚੰਗਾ ਅਨੁਭਵ ਕਰਦੀਆਂ ਹਨ।

ਮਾਹਿਰਾਂ ਅਨੁਸਾਰ ਖਾਣ-ਪੀਣ ਦਾ ਸੁਆਦ ਅੱਖਾਂ, ਨੱਕ, ਜੀਭ ਤੇ ਛੂਹ ਦੇ ਜ਼ਰੀਏ ਪੂਰਾ ਹੁੰਦਾ ਹੈ। ਕੱਚ ਦਾ ਗਿਲਾਸ ਸ਼ਰਾਬ ਦੀ ਰੰਗਤ, ਖੁਸ਼ਬੂ ਅਤੇ ਟੇਸਟ ਨੂੰ ਸਹੀ ਤਰੀਕੇ ਨਾਲ ਮਹਿਸੂਸ ਕਰਨ 'ਚ ਮਦਦ ਕਰਦਾ ਹੈ।

ਕੱਚ ਦਾ ਗਿਲਾਸ ਸ਼ਰਾਬ ਦੇ ਸੁਆਦ, ਰੰਗ ਤੇ ਖੁਸ਼ਬੂ ਨੂੰ ਸੁਚੱਜੇ ਢੰਗ ਨਾਲ ਪੇਸ਼ ਕਰਦਾ ਹੈ। ਜਦੋਂ ਦੋ ਗਿਲਾਸ ਚੀਅਰਜ਼ ਕਰਕੇ ਟਕਰਾਏ ਜਾਂਦੇ ਹਨ, ਤਾਂ ਉਸਦੀ ਖਣਕ ਦੀ ਆਵਾਜ਼ ਕੰਨਾਂ ਨੂੰ ਪਸੰਦ ਆਉਂਦੀ ਹੈ।

ਇਹ ਆਵਾਜ਼ ਪੀਣ ਦੇ ਅਨੁਭਵ ਨੂੰ ਹੋਰ ਵੀ ਰੋਮਾਂਚਕ ਬਣਾ ਦਿੰਦੀ ਹੈ।

ਜੇ ਤੁਸੀਂ ਸਟੀਲ ਜਾਂ ਪਲਾਸਟਿਕ ਦੇ ਗਿਲਾਸ ਵਿੱਚ ਸ਼ਰਾਬ ਪੀਂਦੇ ਹੋ, ਤਾਂ ਨਾਂ ਹੀ ਸ਼ਰਾਬ ਦੀ ਰੰਗਤ ਸਹੀ ਦਿਖਦੀ ਹੈ ਅਤੇ ਨਾਂ ਹੀ ਚੀਅਰਜ਼ ਦੀ ਖਾਸ ਖਣਕ ਆਉਂਦੀ ਹੈ। ਇਸੇ ਲਈ ਕੱਚ ਦਾ ਗਿਲਾਸ ਸ਼ਰਾਬ ਪੀਣ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।

ਕੱਚ ਦੇ ਗਿਲਾਸ ਸ਼ਰਾਬ ਦੀ ਰੰਗਤ, ਬਣਾਵਟ ਅਤੇ ਖੁਸ਼ਬੂ ਨੂੰ ਬਹਿਤਰੀਨ ਢੰਗ ਨਾਲ ਦਿਖਾਉਂਦੇ ਹਨ। ਇਹ ਪੀਣ ਵਾਲੇ ਨੂੰ ਚੰਗਾ ਅਨੁਭਵ ਦਿੰਦੇ ਹਨ ਅਤੇ ਸਵਾਦ ਵੀ ਕਾਇਮ ਰੱਖਦੇ ਹਨ।

ਪਲਾਸਟਿਕ ਦੇ ਗਿਲਾਸ 'ਚ ਸ਼ਰਾਬ ਦੀ ਮਹਿਕ ਤੇ ਸਵਾਦ ਬਦਲ ਜਾਂਦੇ ਹਨ। ਸਟੀਲ ਦੇ ਗਿਲਾਸ ਵਿੱਚ ਤਾਪਮਾਨ ਜਲਦੀ ਬਦਲ ਜਾਂਦਾ ਹੈ, ਜਿਸ ਨਾਲ ਅਸਲੀ ਸਵਾਦ ਨਹੀਂ ਆਉਂਦਾ।

ਜੇ ਤੁਸੀਂ ਪਲਾਸਟਿਕ ਜਾਂ ਸਟੀਲ ਦੇ ਗਿਲਾਸ ਵਿੱਚ ਸ਼ਰਾਬ ਪੀਂਦੇ ਹੋ, ਤਾਂ ਇਹ ਸਿਹਤ ਲਈ ਨੁਕਸਾਨਦਾਇਕ ਨਹੀਂ ਹੁੰਦਾ।

ਇਹ ਸਿਰਫ਼ ਸੁਆਦ ਅਤੇ ਅਨੁਭਵ ਨਾਲ ਜੁੜੀ ਗੱਲ ਹੈ, ਸਿਹਤ ਨਾਲ ਨਹੀਂ।

ਇਹ ਸਿਰਫ਼ ਸੁਆਦ ਅਤੇ ਅਨੁਭਵ ਨਾਲ ਜੁੜੀ ਗੱਲ ਹੈ, ਸਿਹਤ ਨਾਲ ਨਹੀਂ।