ਸਿਹਤਮੰਦ ਸਰੀਰ ਲਈ ਲੋੜੀਂਦੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ ਨੀਂਦ ਦੀ ਕਮੀ ਨਾਲ ਸਰੀਰ 'ਚ ਕਈ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ ਸਿਹਤਮੰਦ ਰਹਿਣ ਲਈ ਇੱਕ ਬਾਲਗ ਨੂੰ ਰੋਜ਼ਾਨਾ 7-8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ ਸਾਲ 1997 ਵਿੱਚ ਨੀਂਦ ਉੱਤੇ ਇੱਕ ਅਧਿਐਨ ਕੀਤਾ ਗਿਆ ਸੀ ਇਸ ਵਿਚ ਪੂਰੇ 18 ਦਿਨ 21 ਘੰਟੇ 40 ਮਿੰਟ ਤੱਕ ਨਾ ਸੌਣ ਦਾ ਰਿਕਾਰਡ ਬਣਾਇਆ ਗਿਆ ਸੀ ਇਸ ਰਿਕਾਰਡ ਕਾਰਨ ਸਰੀਰ 'ਤੇ ਕਈ ਮਾੜੇ ਪ੍ਰਭਾਵ ਦੇਖਣ ਨੂੰ ਮਿਲੇ ਇਸ ਰਿਕਾਰਡ ਨੇ ਇਹ ਸਾਬਤ ਕਰ ਦਿੱਤਾ ਸੀ ਨੀਂਦ ਦੀ ਕਮੀ ਨਾਲ ਸਰੀਰ ਬਰਬਾਦ ਹੋ ਸਕਦਾ ਹੈ ਭੋਜਨ ਅਤੇ ਪਾਣੀ ਦੀ ਤਰ੍ਹਾਂ ਸੌਣ 'ਤੇ ਵੀ ਪੂਰਾ ਧਿਆਨ ਦਿਓ ਪੂਰੀ ਨੀਂਦ ਨਾ ਲੈਣ ਨਾਲ ਸਰੀਰ ਥਕਾਵਟ ਮਹਿਸੂਸ ਕਰਦਾ ਹੈ ਵਰਕਪਲੇਸ 'ਤੇ ਉਤਪਾਦਕਤਾ ਪ੍ਰਭਾਵਿਤ ਹੁੰਦੀ ਹੈ