ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਔਰਤਾਂ ਨੂੰ ਕਈ ਤਰ੍ਹਾਂ ਦੇ ਹੈਂਡਬੈਗ ਖਰੀਦਣ ਦਾ ਸ਼ੌਂਕ ਹੁੰਦਾ ਹੈ



ਫੈਸ਼ਨ ਇੰਡਸਟਰੀ ਵਿੱਚ ਅਸਲੀ ਚਮੜੇ ਦੇ ਹੈਂਡਬੈਗ ਦੀ ਬਹੁਤ ਮੰਗ ਰਹਿੰਦੀ ਹੈ, ਜਿਸ ਕਾਰਨ ਹੁਣ ਬਾਜ਼ਾਰ ਵਿੱਚ ਬਹੁਤ ਸਾਰੇ ਨਕਲੀ ਚਮੜੇ ਦੇ ਬੈਗ ਵੀ ਆ ਗਏ ਹਨ।



ਉੱਥੇ ਹੀ ਲੋਕਾਂ ਨੂੰ ਅਸਲੀ ਤੇ ਨਕਲੀ ਚਮੜੇ ਦੀ ਪਛਾਣ ਕਰਨ ਵਿੱਚ ਔਖਾ ਹੋ ਜਾਂਦਾ ਹੈ, ਜਿਸ ਕਰਕੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅਸਲੀ ਅਤੇ ਨਕਲੀ ਲੈਦਰ ‘ਚ ਕੀ ਫਰਕ ਹੈ



ਅਸਲੀ ਚਮੜੇ (leather) ਦੀ ਬਣਤਰ ਵੱਖਰੀ ਹੁੰਦੀ ਹੈ



ਚਮੜੇ ਦੀ ਬਣਤਰ ਜਾਂ ਪੈਟਰਨ ਇਸ ਦੀ ਸਭ ਤੋਂ ਵੱਡੀ ਪਛਾਣ ਹੈ। ਅਸੀਂ ਪਹਿਲਾਂ ਹੀ ਜਾਣਦੇ ਹਾਂ ਕਿ ਚਮੜਾ ਜਾਨਵਰਾਂ ਦੀ ਚਮੜੀ ਤੋਂ ਬਣਾਇਆ ਜਾਂਦਾ ਹੈ, ਇਸ ਲਈ ਇਸਦੀ ਲਚਕੀਲਾਤਾ ਬਹੁਤ ਵਧੀਆ ਹੁੰਦੀ ਹੈ।



ਉੱਥੇ ਹੀ ਨਕਲੀ ਚਮੜਾ ਸਿੰਥੈਟਿਕ ਮਟੀਰੀਅਲ ਦਾ ਬਣਿਆ ਹੁੰਦਾ ਹੈ ਜਿਸ ਕਾਰਨ ਇਹ ਸਖ਼ਤ ਹੁੰਦਾ ਹੈ। ਇਸ ਨਾਲ ਅਸਲੀ ਚਮੜੇ ਦੀ ਫਿਨਿਸ਼ਿੰਗ ਬਿਹਤਰ ਹੁੰਦੀ ਹੈ।



ਕਿਉਂਕਿ ਅਸਲੀ ਚਮੜਾ ਜਾਨਵਰਾਂ ਦੀ ਖੱਲ ਤੋਂ ਬਣਾਇਆ ਜਾਂਦਾ ਹੈ, ਇਸ ਦੀ ਗੰਧ ਬਹੁਤ ਵੱਖਰੀ ਹੁੰਦੀ ਹੈ।



ਅਸਲੀ ਚਮੜੇ ਵਿੱਚ ਜਾਨਵਰਾਂ ਦੀ ਚਮੜੀ ਵਰਗੀ ਬਦਬੂ ਆਉਂਦੀ ਹੈ, ਜਦੋਂ ਕਿ ਸਿੰਥੈਟਿਕ ਚਮੜਾ ਪਲਾਸਟਿਕ ਦਾ ਬਣਿਆ ਹੁੰਦਾ ਹੈ। ਇਸ ਕਾਰਨ ਉਸ ਵਿੱਚੋਂ ਪਲਾਸਟਿਕ ਦੀਆਂ ਬਣੀਆਂ ਚੀਜ਼ਾਂ ਦੀ ਬਦਬੂ ਆਉਂਦੀ ਹੈ।



ਪਾਣੀ ਦੀ ਇੱਕ ਬੂੰਦ ਨਾਲ ਕਰੋ ਪਛਾਣ, ਜੇਕਰ ਤੁਸੀਂ ਅਸਲੀ ਅਤੇ ਨਕਲੀ ਚਮੜੇ ਦੀ ਪਛਾਣ ਕਰਨਾ ਚਾਹੁੰਦੇ ਹੋ ਤਾਂ ਪਾਣੀ ਦੀ ਇੱਕ ਬੂੰਦ ਲੈ ਕੇ ਚਮੜੇ 'ਤੇ ਲਗਾਓ।



ਤੁਸੀਂ ਦੇਖੋਗੇ ਕਿ ਜੇਕਰ ਚਮੜਾ ਅਸਲੀ ਹੈ, ਤਾਂ ਇਹ ਪਾਣੀ ਨੂੰ ਸੋਖ ਲਵੇਗਾ ਅਤੇ ਉੱਥੇ ਇੱਕ ਨਿਸ਼ਾਨ ਬਣ ਜਾਵੇਗਾ। ਜਦਕਿ ਨਕਲੀ ਚਮੜੇ 'ਚ ਅਜਿਹਾ ਕੁਝ ਨਹੀਂ ਹੋਵੇਗਾ।