ਅੱਜਕੱਲ੍ਹ ਹਰ ਚੀਜ਼ ਵਿੱਚ ਮਿਲਾਵਟ ਦੇਖਣ ਨੂੰ ਮਿਲ ਰਹੀ ਹੈ, ਭਾਵੇਂ ਦੁੱਧ, ਦਹੀਂ, ਪਨੀਰ, ਖੋਇਆ ਸਾਰੀਆਂ ਚੀਜ਼ਾਂ ਵਿੱਚ ਮਿਲਾਵਟ ਦੇਖਣ ਨੂੰ ਮਿਲਦੀ ਹੈ। ਪਰ ਇਨ੍ਹਾਂ ਮਿਲਾਵਟੀ ਚੀਜ਼ਾਂ ਨੂੰ ਖਾਣ ਨਾਲ ਸਿਹਤ ਨੂੰ ਕਾਫੀ ਨੁਕਸਾਨ ਹੁੰਦਾ ਹੈ, ਅਸਲ ਵਿੱਚ ਨਕਲੀ ਭਾਵ ਕਿ ਮਿਲਾਵਟੀ ਚੀਜ਼ਾਂ ਵਿੱਚ ਸੁਆਦ ਦਾ ਕਾਫੀ ਫਰਕ ਹੁੰਦਾ ਹੈ। ਪਨੀਰ ਦੁੱਧ ਤੋਂ ਬਣਨ ਵਾਲੀ ਚੀਜ਼ ਹੈ, ਜੋ ਕਿ ਸਿਹਤ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਪਨੀਰ ਤੋਂ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ ਅਤੇ ਸ਼ਾਕਾਹਾਰੀ ਲੋਕਾਂ ਦੀ ਸਭ ਤੋਂ ਪਸੰਦੀਦਾ ਪਕਵਾਨ ਪਨੀਰ ਹੈ। ਪਰ ਕੀ ਤੁਹਾਨੂੰ ਪਤਾ ਹੈ ਜਿਹੜਾ ਪਨੀਰ ਤੁਸੀਂ ਆਪਣੇ ਘਰ ਵਿੱਚ ਖਾਣ ਲਈ ਲਿਆ ਰਹੇ ਹੋ, ਉਹ ਮਿਲਾਵਟੀ ਹੈ ਜਾਂ ਅਸਲੀ। ਇਸ ਲਈ ਅੱਜ ਅਸੀਂ ਤੁਹਾਨੂੰ ਅਸਲੀ ਪਨੀਰ ਦੀ ਪਛਾਣ ਕਰਨ ਦੇ ਆਸਾਨ ਤਰੀਕੇ ਦੱਸ ਰਹੇ ਹਾਂ। ਜਿਸ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਪਛਾਣ ਕਰ ਸਕਦੇ ਹੋ ਕਿ ਬਾਜ਼ਾਰ 'ਚ ਉਪਲੱਬਧ ਪਨੀਰ ਅਸਲੀ ਹੈ ਜਾਂ ਨਕਲੀ। ਪਨੀਰ ਦੀ ਪਛਾਣ ਕਰਨ ਦਾ ਪਹਿਲਾ ਤਰੀਕਾ ਹੈ, ਪਨੀਰ ਨੂੰ ਹੱਥ ‘ਤੇ ਮਲ ਕੇ ਦੇਖੋ। ਜੇਕਰ ਪਨੀਰ ਟੁੱਟ ਕੇ ਖਿਲਰ ਜਾਂਦਾ ਹੈ ਤਾਂ ਸਮਝ ਜਾਓ ਕਿ ਪਨੀਰ ਨਕਲੀ ਹੈ ਕਿਉਂਕਿ ਇਸ 'ਚ ਮੌਜੂਦ ਸਕੀਮਡ ਮਿਲਕ ਪਾਊਡਰ ਜ਼ਿਆਦਾ ਦਬਾਅ ਨਹੀਂ ਝੱਲ ਸਕਦਾ। ਅਸਲੀ ਪਨੀਰ ਅਤੇ ਨਕਲੀ ਪਨੀਰ ਵਿੱਚ ਇੱਕ ਸਧਾਰਨ ਫਰਕ ਹੁੰਦਾ ਹੈ। ਇਹ ਨਰਮ ਹੁੰਦਾ ਹੈ। ਅਸਲੀ ਪਨੀਰ ਨਰਮ ਹੁੰਦਾ ਹੈ, ਪਰ ਜੇਕਰ ਤੁਹਾਡਾ ਪਨੀਰ ਟਾਈਟ ਹੈ ਤਾਂ ਇਹ ਮਿਲਾਵਟੀ ਪਨੀਰ ਹੈ। ਖਾਣ ਵੇਲੇ ਟਾਈਟ ਪਨੀਰ ਰਬੜ ਦੀ ਤਰ੍ਹਾਂ ਖਿੱਚਿਆ ਜਾਵੇਗਾ। ਅਸਲੀ ਪਨੀਰ ਦੀ ਪਛਾਣ ਕਰਨ ਦਾ ਤੀਜਾ ਤਰੀਕਾ ਆਇਓਡੀਨ ਟਿੰਚਰ ਹੈ। ਸਭ ਤੋਂ ਪਹਿਲਾਂ ਪਨੀਰ ਨੂੰ ਪਾਣੀ 'ਚ ਉਬਾਲ ਕੇ ਠੰਡਾ ਕਰ ਲਓ। ਹੁਣ ਇਸ ਵਿਚ ਕੁਝ ਬੂੰਦਾਂ ਆਇਓਡੀਨ ਟਿੰਚਰ ਦੀਆਂ ਪਾਓ। ਜੇਕਰ ਤੁਹਾਡੇ ਪਨੀਰ ਦਾ ਰੰਗ ਨੀਲਾ ਹੋ ਗਿਆ ਹੈ ਤਾਂ ਇਹ ਪਨੀਰ ਨਕਲੀ ਹੈ, ਜਿਸ ਨੂੰ ਖਾਣ ਤੋਂ ਤੁਹਾਨੂੰ ਬਚਣਾ ਚਾਹੀਦਾ ਹੈ।