ਕੁੱਤੇ ਨੂੰ ਘਰ ਲਿਆਉਣਾ ਆਸਾਨ ਹੈ ਪਰ ਉਸ ਦੀ ਦੇਖਭਾਲ ਕਰਨਾ ਅਤੇ ਅਨੁਸ਼ਾਸਨ ਸਿਖਾਉਣਾ ਆਸਾਨ ਨਹੀਂ ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਟਿਪਸ ਦੱਸ ਰਹੇ ਹਾਂ। ਜਿਸ ਨੂੰ ਅਪਣਾ ਕੇ ਤੁਸੀਂ ਆਪਣਾ ਕੁੱਤੇ ਨੂੰ ਅਨੁਸ਼ਾਸਨ 'ਚ ਰੱਖ ਸਕਦੇ ਹੋ ਆਪਣੇ ਕੁੱਤੇ ਲਈ ਇੱਕ ਲੀਡਰ ਬਣੋ, ਜੇ ਤੁਹਾਡਾ ਕੁੱਤਾ ਤੁਹਾਡੇ ਇਸ਼ਾਰਿਆਂ ਮੁਤਾਬਕ ਨਹੀਂ ਚੱਲਦਾ ਤਾਂ ਅੱਗੇ ਜਾ ਕੇ ਆ ਸਕਦੀ ਮੁਸ਼ਕਿਲ ਕਿਸੇ ਤਰ੍ਹਾਂ ਦੀ ਸਜ਼ਾ ਦੇਣ ਤੋਂ ਵਗੈਰ ਕੁੱਤੇ ਨੂੰ ਆਪਣੇ ਇਸ਼ਾਰਿਆਂ ਬਾਰੇ ਸਮਝਾਓ, ਸਜ਼ਾ ਦੇਣ ਨਾਲ ਕੁੱਤਾ ਹੋ ਖਤਰਨਾਕ ਹੋ ਸਕਦਾ ਹੈ। ਕੁੱਤੇ ਨੂੰ ਸੀਮਤ ਭੋਜਨ ਪਰੋਸੋ, ਇਹ ਤੁਹਾਡੇ ਕੁੱਤੇ ਦੇ ਅਨੁਸ਼ਾਸਨ ਅਤੇ ਸਿਹਤ ਦੋਵਾਂ ਲਈ ਬਹੁਤ ਮਹੱਤਵਪੂਰਨ ਹੈ। ਭੋਜਨ ਦਾ ਕਟੋਰਾ ਉਸਦੇ ਸਾਹਮਣੇ ਰੱਖਣ ਤੋਂ ਪਹਿਲਾਂ ਉਸਨੂੰ ਬੈਠਣ ਲਈ ਸੰਕੇਤ ਕਰੋ। ਇਹ ਕੁੱਤੇ ਨੂੰ ਇਹ ਸਮਝਣ ਵਿੱਚ ਮਦਦ ਕਰੇਗਾ ਕਿ ਤੁਸੀਂ ਉਸਦੇ ਲੀਡਰ ਹੋ ਆਪਣੇ ਕੁੱਤੇ ਦੇ ਵਿਵਹਾਰ ਦੀ ਨੇੜਿਓਂ ਨਿਗਰਾਨੀ ਕਰੋ। ਉਸਨੂੰ ਕੁਝ ਵੀ ਗਲਤ ਕਰਨ ਤੋਂ ਰੋਕੋ। ਕੁੱਤੇ ਨੂੰ ਇਹ ਸਿਖਾਉਣ ਵਿੱਚ ਲੰਮਾ ਸਮਾਂ ਲੱਗ ਸਕਦਾ ਹੈ। ਕੁੱਤੇ ਨੂੰ ਘਰੇਲੂ ਚੀਜ਼ਾਂ ਜਿਵੇਂ ਕਿ ਜੁੱਤੀਆਂ ਅਤੇ ਚੱਪਲਾਂ ਨੂੰ ਚਬਾਉਣ ਤੋਂ ਰੋਕੋ। ਉਸ ਨੂੰ ਪਿਆਰ ਨਾਲ ਸੰਕੇਤਾਂ ਵਿੱਚ ਸਮਝਾਓ ਕਿ ਕੀ ਗਲਤ ਹੈ ਅਤੇ ਕੀ ਸਹੀ ਹੈ। ਕੁੱਤੇ ਨੂੰ ਘਰ ਲਿਆਉਣਾ ਆਸਾਨ ਹੈ ਪਰ ਉਸ ਦੀ ਦੇਖਭਾਲ ਕਰਨਾ ਅਤੇ ਅਨੁਸ਼ਾਸਨ ਸਿਖਾਉਣਾ ਆਸਾਨ ਨਹੀਂ