ਅੱਜ ਅਸੀਂ ਅਜਿਹੇ ਜੀਵ ਬਾਰੇ ਗੱਲ ਕਰਨ ਜਾ ਰਹੇ ਹਾਂ, ਜਿਸਦਾ ਖੂਨ ਦੁਨੀਆ ਵਿੱਚ ਸਭ ਤੋਂ ਮਹਿੰਗਾ ਹੈ। ਆਮ ਤੌਰ ਤੇ ਤੁਸੀਂ ਦੇਖਿਆ ਹੋ ਇਨਸਾਨਾਂ ਤੋਂ ਇਲਾਵਾ ਜ਼ਿਆਦਾਤਰ ਜਾਨਵਰਾਂ ਦਾ ਵੀ ਖੂਨ ਦਾ ਰੰਗ ਲਾਲ ਹੁੰਦਾ ਹੈ ਪਰ ਇਸ ਜੀਵ ਦੇ ਖੂਨ ਦਾ ਰੰਗ ਨੀਲਾ ਹੁੰਦਾ ਹੈ। ਗੱਲ ਕਰਦੇ ਹਾਂ Horseshoe Crab ਦੇ ਖੂਨ ਦੀ ਕਿ ਉਸਦੀ ਕਿੰਨੀ ਕੀਮਤ ਹੈ। ਇਹ ਕਿੱਥੇ ਮਿਲਦਾ ਹੈ ਅਤੇ ਇਹ ਕਿਵੇਂ ਦਾ ਦਿਖਾਈ ਦਿੰਦਾ ਹੈ। ਉੱਤਰੀ ਅਮਰੀਕਾ ਦੇ ਸਮੁੰਦਰ ਵਿੱਚ ਪਾਇਆ ਜਾਣ ਵਾਲਾ ਇਹ ਜੀਵ ਦੇਖਣ ਵਿੱਚ ਆਮ ਕੇਕੜੇ ਵਰਗਾ ਲੱਗਦਾ ਹੈ ਪਰ ਇਸ ਦੀਆਂ 10 ਲੱਤਾਂ ਅਤੇ 10 ਮੂੰਹ ਹੁੰਦੇ ਹਨ। ਘੋੜੇ ਵਰਗੀ ਦਿੱਖ ਕਰਕੇ ਇਸ ਦਾ ਨਾਂ Horseshoe Crab ਰੱਖਿਆ ਗਿਆ ਸੀ। ਇਸ ਦੇ ਖੂਨ ਨੂੰ ਅੰਮ੍ਰਿਤ ਮੰਨਿਆ ਜਾਂਦਾ ਹੈ, ਕਿਉਂਕਿ ਇਸ ਦੇ ਜ਼ਰੀਏ ਸਰੀਰ ਵਿਚ ਮੌਜੂਦ ਖਰਾਬ ਬੈਕਟੀਰੀਆ ਦੀ ਪਛਾਣ ਕੀਤੀ ਜਾਂਦੀ ਹੈ। ਇਹ ਕਿਸੇ ਵੀ ਖਤਰਨਾਕ ਬੈਕਟੀਰੀਆ ਬਾਰੇ ਸਹੀ ਜਾਣਕਾਰੀ ਦਿੰਦਾ ਹੈ ਤੇ ਇਸ ਰਾਹੀਂ ਕਈ ਦਵਾਈਆਂ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਣਿਆ ਜਾ ਸਕਦਾ ਹੈ। ਮੈਡੀਕਲ ਸਾਇੰਸ ਵਿਚ ਇਸ ਦੇ ਖੂਨ ਦੀ ਮੰਗ ਇੰਨੀ ਜ਼ਿਆਦਾ ਹੈ ਕਿ ਇਹ ਲਗਭਗ 10 ਲੱਖ ਰੁਪਏ ਪ੍ਰਤੀ ਲੀਟਰ 'ਚ ਵਿਕਦਾ ਹੈ। ਇੱਕ ਰਿਪੋਰਟ ਅਨੁਸਾਰ ਹਰ ਸਾਲ 5 ਲੱਖ ਤੋਂ ਵੱਧ Horseshoe Crab ਮਾਰੇ ਜਾਂਦੇ ਹਨ ਤਾਂ ਕਿ ਇਹਨਾਂ ਦਾ ਖੂਨ ਕੱਢਿਆ ਜਾ ਸਕੇ। ਦਰਅਸਲ, ਇਸ ਦੇ ਖੂਨ ਵਿੱਚ ਕਾਪਰ ਬੇਸਡ ਹੀਮੋਸਾਈਨਿਨ ਹੁੰਦਾ ਹੈ, ਜੋ ਸਰੀਰ ਦੇ ਸਾਰੇ ਹਿੱਸਿਆਂ ਵਿੱਚ ਆਕਸੀਜਨ ਪਹੁੰਚਾਉਂਦਾ ਹੈ।