ਯੋਗ ਜਾਂ ਵਰਕਆਊਟ ਲਈ ਸਵੇਰ ਦਾ ਸਮਾਂ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਪਰ ਹਰ ਕਿਸੇ ਨੂੰ ਸਵੇਰ ਦਾ ਸਮਾਂ ਨਹੀਂ ਮਿਲਦਾ ਸ਼ਾਮ ਨੂੰ ਯੋਗਾ ਕਰਨ ਵਿੱਚ ਕੋਈ ਨੁਕਸਾਨ ਨਹੀਂ ਹੈ ਸ਼ਾਮ ਨੂੰ ਯੋਗਾ ਕਰਨ ਦੇ ਕਈ ਫਾਇਦੇ ਹੋ ਸਕਦੇ ਹਨ ਕੁਝ ਵੀ ਖਾਣ ਤੋਂ ਘੱਟੋ-ਘੱਟ ਚਾਰ ਘੰਟੇ ਬਾਅਦ ਯੋਗਾ ਕਰੋ ਕਈ ਲੋਕ ਸ਼ਾਮ ਨੂੰ ਯੋਗਾ ਕਰਨਾ ਬਿਹਤਰ ਸਮਝਦੇ ਹਨ ਉਸ ਸਮੇਂ ਕੋਈ ਕਾਹਲੀ ਨਹੀਂ ਹੁੰਦੀ ਅਤੇ ਵਰਕਆਊਟ ਲਈ ਪੂਰਾ ਸਮਾਂ ਮਿਲਦਾ ਹੈ ਸ਼ਾਮ ਨੂੰ ਯੋਗਾ ਕਰਨ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ ਜੇਕਰ ਤੁਸੀਂ ਸ਼ਾਮ ਨੂੰ ਯੋਗਾ ਕਰਨਾ ਚਾਹੁੰਦੇ ਹੋ ਤਾਂ ਵਾਰਮਅੱਪ ਦੀ ਵੀ ਜ਼ਿਆਦਾ ਲੋੜ ਨਹੀਂ ਹੁੰਦੀ ਕਿਉਂਕਿ ਸਾਡਾ ਸਰੀਰ ਦਿਨ ਭਰ ਐਕਟਿਵ ਰਹਿੰਦਾ ਹੈ