ਇੱਕ ਮਸ਼ਹੂਰ ਕਹਾਵਤ ਹੈ ਕਿ ਖਰਬੂਜਾ ਖਰਬੂਜੇ ਨੂੰ ਦੇਖ ਕੇ ਰੰਗ ਬਦਲਦਾ ਹੈ



ਇਹ ਕਹਾਵਤ ਆਮ ਤੌਰ ‘ਤੇ ਮਨੁੱਖਾਂ ਲਈ ਹੀ ਬਣਾਈ ਗਈ ਹੈ



ਉੱਥੇ ਹੀ ਇਸ ਮੁਹਾਵਰੇ ਦੀ ਵਰਤੋਂ ਖਰਬੂਜੇ ਦੇ ਲਈ ਵੀ ਕੀਤੀ ਜਾਂਦੀ ਹੈ



ਏਥਿਲੀਨ ਅਤੇ ਗੈਸੀਅਸ ਕੰਪਾਊਂਡ ਹੁੰਦਾ ਹੈ ਜੋ ਕਿ ਫਲਾਂ ਨੂੰ ਪਕਾਉਣ ਲਈ ਕੰਮ ਆਉਂਦਾ ਹੈ



ਪੱਕੇ ਹੋਏ ਫਲ ਇਸ ਏਥਿਲੀਨ ਕੰਪਾਊਂਡ ਨੂੰ ਰਿਲੀਜ਼ ਕਰਦੇ ਹਨ



ਜਿਸ ਦਾ ਉਸ ਦੇ ਨੇੜੇ ਵਾਲੇ ਫਲਾਂ ‘ਤੇ ਵੀ ਅਸਰ ਪੈਂਦਾ ਹੈ



ਕਈ ਵਾਰ ਇਦਾਂ ਵੀ ਹੁੰਦਾ ਹੈ ਫਲ ਬਹੁਤ ਜ਼ਿਆਦਾ ਪੱਕ ਕੇ ਸੜਨ ਲੱਗ ਜਾਂਦੇ ਹਨ



ਜਿਸ ਦਾ ਮੁੱਖ ਕਾਰਨ ਏਥਿਲੀਨ ਹੈ ਜੋ ਕਿ ਗੈਸੀਅਸ ਕੰਪਾਊਂਡ ਹੈ



ਸ਼ਾਇਦ ਇਸ ਕਰਕੇ ਇਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ