ਦੁਨੀਆ ਦੀ ਸਭ ਤੋਂ ਖਤਰਨਾਕ ਕੀੜੀ, ਕੱਟਣ ਨਾਲ ਮਿੰਟਾਂ ਚ ਖਤਮ ਹੋ ਜਾਂਦਾ ਇਨਸਾਨ



ਤੁਸੀਂ ਕਈ ਅਨੋਖੇ ਜਾਨਵਰਾਂ ਬਾਰੇ ਤਾਂ ਸੁਣਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਅਜਿਹੀ ਖਤਰਨਾਕ ਕੀੜੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੇ ਕੱਟਣ ਨਾਲ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।



ਇਸ ਕੀੜੀ ਦਾ ਵਿਗਿਆਨਕ ਨਾਮ Myrmecid piriformis ਹੈ ਤੇ ਆਮ ਭਾਸ਼ਾ ਵਿੱਚ ਇਸਨੂੰ 'ਬੁਲਡੋਗ ਕੀੜੀ ਕਿਹਾ ਜਾਂਦਾ ਹੈ।ਇਹ ਜਿਆਦਾਤਰ ਆਸਟ੍ਰੇਲੀਆ ਦੇ ਤੱਟੀ ਖੇਤਰ ਵਿੱਚ ਪਾਈ ਜਾਂਦੀ ਹੈ।



ਕੱਟਣ ਨਾਲ 15 ਮਿੰਟਾਂ 'ਚ ਮੌਤ
1936 ਤੋਂ ਹੁਣ ਤੱਕ ਇਸ ਕੀੜੀ ਦੇ ਕੱਟਣ ਨਾਲ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੀੜੀ 20 ਮਿਲੀਮੀਟਰ ਲੰਬੀ ਹੈ ਤੇ ਹਮਲਾ ਕਰਨ ਲਈ ਆਪਣੇ ਡੰਗ ਤੇ ਜਬਾੜੇ ਦੀ ਵਰਤੋਂ ਕਰਦੀ ਹੈ।


ਬੁਲਡੋਗ ਕੀਤੀ
ਇਸ ਕੀੜੀ ਨਾਲ ਆਖਰੀ ਮੌਤ 1988 ਵਿੱਚ ਹੋਈ ਸੀ। ਇਸ ਕੀੜੀ ਨੂੰ ਇਸ ਦੇ ਭਿਆਨਕ ਹਮਲੇ ਕਾਰਨ 'ਬੁਲਡੋਗ ਕੀੜੀ ਕਿਹਾ ਜਾਂਦਾ ਹੈ। ਇਹ ਬਹੁਤ ਹਮਲਾਵਰ ਹੈ ਤੇ ਤੇਜ਼ੀ ਨਾਲ ਹਮਲਾ ਕਰਦੀ ਹੈ।


ਕੀੜੀ ਦੇ ਆਕਾਰ ਦੀ ਗੱਲ ਕਰੀਏ ਤਾਂ ਇਸ ਦੇ ਸਰੀਰ ਦੀ ਲੰਬਾਈ 20 ਮਿਲੀਮੀਟਰ ਅਤੇ ਭਾਰ 0.015 ਗ੍ਰਾਮ ਹੈ। ਇਸ ਦੀ ਉਮਰ ਸਿਰਫ਼ 21 ਦਿਨ ਹੁੰਦੀ ਹੈ। ਇਹ ਖਤਰਨਾਕ ਕੀੜੀਆਂ 1793 ਵਿੱਚ ਲੱਭੀਆਂ ਗਈਆਂ ਸਨ।



ਬੁਲਡੋਗ ਕੀੜੀਆਂ ਕਿੱਥੇ ਰਹਿੰਦੀਆਂ ਹਨ?
ਇਹਨਾਂ ਦੇ ਆਲ੍ਹਣੇ ਜ਼ਿਆਦਾਤਰ ਮਿੱਟੀ ਵਿੱਚ ਪਾਏ ਜਾਂਦੇ ਹਨ, ਪਰ ਇਹ ਸੜੀ ਹੋਈ ਲੱਕੜ ਤੇ ਚੱਟਾਨਾਂ ਦੇ ਹੇਠਾਂ ਵੀ ਮਿਲ ਸਕਦੀਆਂ ਹਨ। ਇਹੀ ਇੱਕ ਪ੍ਰਜਾਤੀ ਜ਼ਮੀਨ ਵਿੱਚ ਘਰ ਨਹੀਂ ਬਣਾਉਂਦੀ।