ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਆਲੂ ਖਾਣ ਵਿੱਚ ਸੁਆਦ ਲੱਗਦੇ ਹਨ ਇਸ ਨੂੰ ਆਸਾਨੀ ਨਾਲ ਬਾਕੀ ਸਬਜ਼ੀਆਂ ਨਾਲ ਮਿਲਾ ਕੇ ਖਾਦਾ ਜਾ ਸਕਦਾ ਹੈ ਕੁਝ ਲੋਕ ਰੋਜ਼ ਆਲੂ ਦੀ ਸਬਜ਼ੀ ਖਾਂਦੇ ਹਨ ਪਰ ਜ਼ਿਆਦਾ ਆਲੂ ਖਾਣਾ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ ਗੈਸ ਦੀ ਸਮੱਸਿਆ ਹੁੰਦੀ ਹੈ ਸ਼ੂਗਰ ਦੇ ਮਰੀਜ਼ਾਂ ਨੂੰ ਆਲੂ ਤੋਂ ਦੂਰ ਰਹਿਣਾ ਚਾਹੀਦਾ ਹੈ ਆਲੂ ਵਿੱਚ ਅਜਿਹੇ ਤੱਤ ਹੁੰਦੇ ਹਨ ਜਿਸ ਨਾਲ ਸਰੀਰ ਵਿੱਚ ਗਲੁਕੋਜ਼ ਦੀ ਮਾਤਰਾ ਵੱਧ ਹੁੰਦੀ ਹੈ ਹਾਈ ਬਲੱਡ ਪ੍ਰੈਸ਼ਰ ਦਾ ਖਤਰਾ ਰਹਿੰਦਾ ਹੈ ਭਾਰ ਘਟਾਉਣ ਵਾਲਿਆਂ ਨੂੰ ਵੀ ਆਲੂ ਨਹੀਂ ਖਾਣਾ ਚਾਹੀਦਾ ਵੱਧ ਆਲੂ ਖਾਣ ਨਾਲ ਸਰੀਰ ਵਿੱਚ ਫੈਟ ਅਤੇ ਕੈਲੋਰੀ ਵਧਦੀ ਹੈ