ਹਰ ਕੋਈ ਫਲ ਖਾਣ ਦਾ ਸਲਾਹ ਦਿੰਦਾ ਹੈ ਤੇ ਇਸ ਵਿੱਚ ਪਾਏ ਜਾਣ ਵਾਲੇ ਤੱਤ ਪੌਸ਼ਟਿਕ ਤੱਤ ਸਿਹਤਮੰਦ ਬਣਾਉਂਦੇ ਹਨ।

Published by: ਗੁਰਵਿੰਦਰ ਸਿੰਘ

ਫਲ ਤੁਹਾਡਾ ਭਾਰ ਘਟਾਉਣ ਵਿੱਚ ਵੀ ਮਦਦ ਕਰਦੇ ਹਨ ਹਾਲਾਂਕਿ ਕੁਝ ਨੂੰ ਇਸ ਦਾ ਦੁਸ਼ਮਣ ਵੀ ਮੰਨਿਆ ਜਾਂਦਾ ਹੈ।



ਇਨ੍ਹਾਂ ਵਿੱਚੋਂ ਇੱਕ ਕੇਲਾ ਵੀ ਹੈ ਇਸ ਵਿੱਚ ਚੰਗੀ ਮਾਤਰਾ ਵਿੱਚ ਪੋਸ਼ਕ ਤੱਤ ਪਾਏ ਜਾਂਦੇ ਹਨ।



ਪਰ ਕਿਹਾ ਜਾਂਦਾ ਹੈ ਕਿ ਜੋ ਲੋਕ ਵਜ਼ਨ ਘਟਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਕੇਲਾ ਨਹੀਂ ਖਾਣਾ ਚਾਹੀਦਾ ਹੈ।



ਪਰ ਸਵਾਲ ਇਹ ਉੱਠਦਾ ਹੈ ਕਿ ਇਹ ਸੱਚਾਈ ਹੈ ਕਿ ਵਜ਼ਨ ਘਟਾਉਣ ਲਈ ਕੇਲਾ ਖਾਦਾ ਜਾ ਸਕਦਾ ਹੈ।



ਆਮ ਕੇਲੇ ਵਿੱਚ 100-110 ਕੈਲੋਰੀ ਹੁੰਦੀ ਹੈ ਜਿਸ ਵਿੱਚ ਫਾਈਬਰ, ਵਿਟਾਮਿਨ ਤੇ ਮਿਨਰਲਸ ਹੁੰਦੇ ਹਨ।



ਕੇਲੇ ਵਿੱਚ ਫਾਈਬਰ ਹੁੰਦੇ ਹਨ ਜੋ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ ਜੋ ਵਜ਼ਨ ਘਟਾਉਣ ਚ ਮਦਦ ਕਰਦਾ ਹੈ।



ਕੇਲੇ ਵਿੱਚ ਮੌਜੂਦ ਸ਼ੂਗਰ ਤੇ ਕਾਰਬੋਹਾਈਡ੍ਰੇਟ ਸਰੀਰ ਨੂੰ ਐਨਰਜੀ ਦਿੰਦਾ ਹੈ



ਹਾਂ ਕੇਲਾ ਭਾਰ ਘਟਾਉਣ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ ਬੇਸ਼ਰਤ ਜੇ ਤੁਸੀਂ ਸੰਤੁਲਿਤ ਮਾਤਰਾ ਵਿੱਚ ਖਾਓ



ਜੇ ਸਵੇਰੇ ਖਾਂਦੇ ਹੋ ਤਾਂ ਇਹ ਮੇਟਾਬਾਲਿਜ਼ਮ ਬੂਸਟ ਕਰਦਾ ਹੈ ਤੇ ਜੇ ਸਨੈਕਸ ਨਾਲ ਖਾਂਦੇ ਹੋ ਤਾਂ ਭੁੱਖ ਨੂੰ ਸ਼ਾਂਤ ਕਰਦਾ ਹੈ।