ਦੁੱਧ ਸਿਹਤ ਲਈ ਕਾਫ਼ੀ ਲਾਹੇਵੰਦ ਹੁੰਦਾ ਹੈ ਇਸ ਨਾਲ ਸਰੀਰ ਨੂੰ ਕਾਫ਼ੀ ਫ਼ਾਇਦਾ ਮਿਲਦਾ ਹੈ।

Published by: ਗੁਰਵਿੰਦਰ ਸਿੰਘ

ਦੁੱਧ ਵਿੱਚ ਵਿਟਾਮਿਨ ਏ, ਕੈਲਸ਼ੀਅਮ, ਵਿਟਾਮਿਨ ਕੇ ਤੇ ਵਿਟਾਮਿਨ ਬੀ12 ਮੌਜੂਦ ਹੁੰਦੇ ਹਨ।

ਰੋਜ਼ਾਨਾ ਦੁੱਧ ਪੀਣ ਨਾਲ ਹੱਡੀਆਂ ਤੇ ਦੰਦ ਮਜ਼ਬੂਤ ਹੁੰਦੇ ਹਨ ਤੇ ਮਾਸਪੇਸ਼ੀਆਂ ਦਾ ਵਿਕਾਸ ਹੁੰਦਾ ਹੈ।



ਹਾਲਾਂਕਿ ਕੁਝ ਬਿਮਾਰੀਆਂ ਵਿੱਚ ਦੁੱਧ ਪੀਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।



ਸੋਜ ਨਾਲ ਜੂਝ ਰਹੇ ਲੋਕਾਂ ਨੂੰ ਦੁੱਧ ਪੀਣ ਤੋਂ ਗੁਰੇਜ ਕਰਨਾ ਚਾਹੀਦਾ ਕਿਉਂਕਿ ਇਸ ਵਿੱਚ ਸੈਚੁਰੇਟੇਡ ਫੈਟ ਹੁੰਦਾ ਹੈ।



ਲੀਵਰ ਨਾਲ ਜੁੜੀਆਂ ਦਿੱਕਤਾਂ ਵਾਲੇ ਲੋਕਾਂ ਨੂੰ ਵੀ ਦੁੱਧ ਪੀਣ ਤੋਂ ਬਚਨਾ ਚਾਹੀਦਾ ਹੈ।



ਗੈਸ, ਕਬਜ਼ ਤੇ ਬਲੋਟਿੰਗ ਵਾਲੇ ਲੋਕਾਂ ਨੂੰ ਵੀ ਦੁੱਧ ਪੀਣ ਤੋਂ ਕਿਨਾਰਾ ਕਰਨਾ ਚਾਹੀਦਾ ਹੈ।



ਚਮੜੀ ਨਾਲ ਜੁੜੀਆਂ ਬਿਮਾਰੀਆਂ ਹੋਣ ਤਾਂ ਵੀ ਦੁੱਧ ਪੀਣ ਤੋਂ ਬਚਾਅ ਹੀ ਕਰਨਾ ਚਾਹੀਦਾ ਹੈ।



ਦਿਲ ਨਾਲ ਜੁੜੀਆਂ ਬਿਮਾਰੀਆਂ ਵਿੱਚ ਦੁੱਧ ਤੁਹਾਡਾ ਨੁਕਸਾਨ ਕਰ ਸਕਦਾ ਹੈ।