ਦੁਨੀਆ ਵਿੱਚ ਸ਼ਰਾਬ ਪੀਣ ਵਾਲੇ ਲੋਕਾਂ ਦੀ ਕੋਈ ਕਮੀ ਨਹੀਂ ਹੈ। ਸ਼ਰਾਬ ਦਾ ਨਾਂਅ ਸੁਣਦਿਆਂ ਹੀ ਕਈਆਂ ਦੇ ਮਨ ਵਿੱਚ Old Monk ਦਾ ਨਾਂਅ ਜ਼ਰੂਰ ਆਉਂਦਾ ਹੈ Old Monk ਨੂੰ ਜ਼ਿਆਦਾਤਰ ਲੋਕ ਪਸੰਦ ਕਰਦੇ ਹਨ। ਆਓ ਤੁਹਾਨੂੰ ਹੁਣ ਦੱਸ ਦਈਏ ਕਿ ਆਖ਼ਰ Old Monk ਕਿਹੜੇ ਦੇਸ਼ ਵਿੱਚ ਬਣਦੀ ਹੈ। Old Monk ਭਾਰਤ ਦੀ Rum ਹੈ ਜਿਸ ਨੂੰ 1954 ਵਿੱਚ ਲਾਂਚ ਕੀਤਾ ਗਿਆ ਸੀ। Old Monk ਨੂੰ ਭਾਰਤੀ ਫੌਜ ਚੋਂ ਬਰਗੇਡੀਅਰ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਵਾਲੇ ਕਪਿਲ ਮੋਹਨ ਨੇ ਲਾਂਚ ਕੀਤਾ ਸੀ। ਅੱਜ ਇਹ ਰਮ ਭਾਰਤ ਵਿੱਚ ਸਭ ਤੋਂ ਮਸ਼ਹੂਰ ਨਾਵਾਂ ਵਿੱਚ ਸ਼ਾਮਲ ਹੈ। ਇਸ ਰਮ ਨੂੰ ਬਣਾਉਣ ਵਾਲੀ ਕੰਪਨੀ ਦਾ ਨਾਂਅ ਮੋਹਨ ਮੀਕਿਨ ਲਿਮਟੇਡ ਹੈ। Old Monk ਨੂੰ ਬਣਾਉਣ ਵਾਲੀ ਕੰਪਨੀ ਦਾ ਇਤਿਹਾਸ 1855 ਤੋਂ ਸ਼ੁਰੂ ਹੋਇਆ ਸੀ। ਇਸ ਨੂੰ ਲੈ ਕੇ ਪਹਿਲੀ ਭੱਠੀ ਹਿਮਾਚਲ ਪ੍ਰਦੇਸ਼ ਦੇ ਕਸੌਲੀ ਵਿੱਚ ਲਾਈ ਗਈ ਸੀ।