ਰਜਾਈ 'ਚ ਮੂੰਹ ਢੱਕ ਕੇ ਸੌਂਦੇ ਹੋ, ਤਾਂ ਛੱਡ ਦਿਓ, ਹੋ ਸਕਦੀ ਆਹ ਗੰਭੀਰ ਬਿਮਾਰੀ
ਰਜਾਈ ਵਿੱਚ ਮੂੰਹ ਢੱਕ ਕੇ ਸੌਣ ਨਾਲ ਆਕਸੀਜਨ ਦੀ ਕਮੀਂ ਦਾ ਸਾਹਮਣਾ ਕਰਨਾ ਪੈਂਦਾ ਹੈ
ਇਸ ਕਰਕੇ ਤੁਸੀਂ ਦਮ ਘੁਟਣ, ਸਿਰਦਰਦ, ਬੇਚੈਨੀ, ਚੱਕਰ ਅਤੇ ਸਟ੍ਰੈਸ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ
ਰਜਾਈ ਵਿੱਚ ਮੂੰਹ ਢੱਕ ਕੇ ਸੌਂਦੇ ਹੋ ਤਾਂ ਇਸ ਨਾਲ ਚਿਹਰੇ 'ਤੇ ਝੁਰੜੀਆਂ ਦੀ ਸਮੱਸਿਆ ਹੋ ਸਕਦੀ ਹੈ
ਰਜਾਈ ਜਾਂ ਕੰਬਲ ਵਿੱਚ ਮੂੰਹ ਢੱਕ ਕੇ ਸੌਣ ਨਾਲ ਸਾਡੇ ਰੈਸਪੀਰੇਟਰੀ ਸਿਸਟਮ 'ਤੇ ਬਹੁਤ ਅਸਰ ਪੈਂਦਾ ਹੈ
ਇਸ ਦੇ ਨਾਲ ਇਸ ਨਾਲ ਸਕਿਨ- ਐਕਨੇ ਪਿੰਪਲ ਦੀ ਸਮੱਸਿਆ ਹੋ ਸਕਦੀ ਹੈ
ਇਸ ਨਾਲ ਅਸਥਮਾ, ਬ੍ਰੋਂਕਾਈਟਸ ਅਤੇ ਡਿਮੈਂਸ਼ੀਆ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ
ਰਜਾਈ ਜਾਂ ਕੰਬਲ ਵਿੱਚ ਮੂੰਹ ਢੱਕ ਕੇ ਸੌਣ ਨਾਲ ਸਕਿਨ 'ਤੇ ਇਨਫੈਕਸ਼ਨ ਦਾ ਖਤਰਾ ਵੀ ਵੱਧ ਜਾਂਦਾ ਹੈ
ਇਸ ਨਾਲ ਸਰੀਰ ਵਿੱਚ ਬਲੱਡ ਸਰਕੂਲੇਸ਼ਨ ਚੰਗੀ ਤਰ੍ਹਾਂ ਨਹੀਂ ਹੋ ਪਾਉਂਦਾ ਹੈ, ਜਿਸ ਕਰਕੇ ਸਰੀਰ ਦੇ ਅੰਗਾਂ ਨੂੰ ਪੂਰੀ ਤਰ੍ਹਾਂ ਆਕਸੀਜਨ ਨਹੀਂ ਮਿਲ ਪਾਉਂਦੀ ਹੈ
ਇਸ ਤੋਂ ਇਲਾਵਾ ਇਸ ਨਾਲ ਹੋਣ ਵਾਲੀ ਆਕਸੀਜਨ ਦੀ ਕਮੀਂ ਨਾਲ ਹਾਰਟ ਅਟੈਕ ਦਾ ਖਤਰਾ ਵੀ ਵੱਧ ਜਾਂਦਾ ਹੈ