ਵਿਅਕਤੀ ਦੀ ਸੁੰਦਰਤਾ ਵਿੱਚ ਉਸ ਦੇ ਵਾਲਾ ਦਾ ਬਹੁਤ ਵੱਡਾ ਯੋਗਦਾਨ ਹੈ। ਵਾਲ ਸੰਘਣੇ ਤੇ ਕਾਲੇ ਹਨ ਤਾਂ ਅਜਿਹਾ ਸਰੀਰ ਨੂੰ ਸੋਹਣਾ ਤੇ ਆਕਰਸ਼ਿਤ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਸਭ ਤੋਂ ਪਹਿਲਾਂ ਕਿੱਥੋਂ ਦੇ ਵਾਲ ਸਫੈਦ ਹੁੰਦੇ ਹਨ। ਸਰੀਰ ਵਿੱਚ ਸਭ ਤੋਂ ਪਹਿਲਾਂ ਸਿਰ ਦੇ ਵਾਲ ਸਫੈਦ ਹੁੰਦੇ ਹਨ। ਸਭ ਤੋਂ ਪਹਿਲਾਂ ਕੰਨਾਂ ਦੇ ਕੋਲੋਂ ਜਾਂ ਆਸੇ ਪਾਸੇ ਤੋਂ ਹੁੰਦੇ ਹਨ। ਹੇਅਰਲਾਇਨ ਉੱਤੇ ਮੌਜੂਦ ਵਾਲ ਵੀ ਹੋਰ ਵਾਲਾਂ ਦੇ ਮੁਕਾਬਲੇ ਜ਼ਿਆਦਾ ਸਫੈਦ ਹੁੰਦੇ ਹਨ। ਸਿਰ ਦੇ ਵਾਲ ਸਭ ਤੋਂ ਪਹਿਲਾਂ ਸਫੈਦ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਉਮਰ ਦੇ ਵਧਣ ਨਾਲ ਤੇ ਸਰੀਰ ਵਿੱਚ ਕੁਝ ਜ਼ਰੂਰੀ ਤੱਤਾਂ ਦੀ ਕਮੀ ਹੋਣ ਦੇ ਨਾਲ ਵਾਲ ਸਫੈਦ ਹੋ ਜਾਂਦੇ ਹਨ। ਇਸ ਤੋਂ ਇਲਾਵਾ ਗ਼ਲਤ ਖਾਣਪਾਣ ਤੇ ਸਹੀ ਲਾਈਫਸਟਾਇਲ ਨਾ ਹੋਣ ਕਰਕੇ ਵੀ ਵਾਲ ਸਫੈਦ ਹੋ ਜਾਂਦੇ ਹਨ।