ਦਹੀਂ ਤੇ ਖਜੂਰ ਦੋਵਾਂ ਹੀ ਪੋਸ਼ਕ ਤੱਤਾਂ ਨਾਲ ਭਰਭੂਰ ਹਨ ਦੋਵਾਂ ਨੂੰ ਇਕੱਠੇ ਖਾਣ ਨਾਲ ਕਈ ਦਿੱਕਤਾਂ ਦੂਰ ਹੋ ਜਾਂਦੀਆਂ ਹਨ।

Published by: ਗੁਰਵਿੰਦਰ ਸਿੰਘ

ਖਜੂਰ ਵਿੱਚ ਫਾਈਬਰ, ਆਇਰਨ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਆਦਿ ਪਾਏ ਜਾਂਦੇ ਹਨ।

ਦਹੀਂ ਵਿੱਚ ਪ੍ਰੋਬਾਇਓਟਿਕਸ ਦੇ ਗੁਣ ਪਾਏ ਜਾਂਦੇ ਹਨ ਜੋ ਸਿਹਤ ਲਈ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ।

Published by: ਗੁਰਵਿੰਦਰ ਸਿੰਘ

ਜੇ ਤੁਸੀਂ ਖਜੂਰ ਤੇ ਦਹੀਂ ਇਕੱਠੇ ਖਾਂਦੇ ਹੋ ਤਾਂ ਸਰੀਰ ਚੋਂ ਕਮਜ਼ੋਰੀ ਦੂਰ ਹੋਵੇਗੀ ਤੇ ਐਨਰਜੀ ਮਿਲੇਗੀ



ਕਬਜ਼ ਤੇ ਪਾਚਨ ਨਾਲ ਜੁੜੀਆਂ ਦਿੱਕਤਾਂ ਵੀ ਦੂਰ ਹੋਣਗੀਆਂ, ਇਸ ਤੋਂ ਇਲਾਵਾ ਗਟ ਬੈਕਟੀਰੀਆ ਵਿੱਚ ਵੀ ਸੁਧਾਰ ਹੋਵੇਗਾ।

ਦੋਵਾਂ ਵਿੱਚ ਭਰਭੂਰ ਮਾਤਰਾ ਵਿੱਚ ਕੈਲਸ਼ੀਅਮ ਪਾਇਆ ਜਾਂਦਾ ਹੈ ਤੇ ਇਹ ਹੱਡੀਆਂ ਨੂੰ ਮਜ਼ਬੂਤ ਕਰਦੇ ਹਨ।

ਇਨ੍ਹਾਂ ਵਿੱਚ ਐਂਟੀਆਕਸੀਡੈਂਟਸ ਗੁਣ ਪਾਏ ਜਾਂਦੇ ਹਨ ਤੇ ਇਹ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਾਉਂਦੇ ਹਨ।



ਇਨ੍ਹਾਂ ਨੂੰ ਖਾਣ ਨਾਲ ਪੇਟ ਭਰਿਆ ਮਹਿਸੂਸ ਹੁੰਦਾ ਹੈ ਜਿਸ ਨਾਲ ਓਵਰਈਟਿੰਗ ਨਹੀਂ ਹੁੰਦੀ ਤੇ ਵਜ਼ਨ ਵੀ ਕਾਬੂ ਵਿੱਚ ਰਹਿੰਦਾ ਹੈ।

ਇਨ੍ਹਾਂ ਦੋਵਾਂ ਨੂੰ ਇਕੱਠੇ ਖਾਣ ਨਾਲ ਬੀਪੀ ਵੀ ਕਾਬੂ ਵਿੱਚ ਰਹਿੰਦਾ ਹੈ ਦਿਲ ਦੀ ਸਿਹਤਮੰਦ ਰਹਿੰਦਾ ਹੈ।