ਬਹੁਤ ਸਾਰੀਆਂ ਕੁੜੀਆਂ ਨੂੰ ਪੀਰੀਅਡਜ਼ ਦੌਰਾਨ ਕਈ ਤਰ੍ਹਾਂ ਦੀਆਂ ਦਿੱਕਤਾਂ ਵਿੱਚੋਂ ਲੰਘਣਾ ਪੈਂਦਾ ਹੈ ਇਸ ਦੌਰਾਨ ਜ਼ਿਆਦਾਤਰ ਔਰਤਾਂ ਅਤੇ ਕੁੜੀਆਂ ਅਕਸਰ ਆਪਣੀਆਂ ਲੱਤਾਂ ਵਿੱਚ ਦਰਦ ਮਹਿਸੂਸ ਕਰਦੀਆਂ ਹਨ ਇਸ ਦੇ ਨਾਲ ਹੀ ਸਰੀਰ ਦੇ ਕੁੱਝ ਹਿੱਸਿਆਂ 'ਚ ਅਕੜਾਅ ਦੀ ਸ਼ਿਕਾਇਤ ਹੁੰਦੀ ਹੈ ਲੱਤਾਂ ਵਿੱਚ ਦਰਦ ਦੀ ਸ਼ਿਕਾਇਤ ਅਕਸਰ ਪੀਰੀਅਡਸ ਤੋਂ ਪਹਿਲਾਂ ਹੁੰਦੀ ਹੈ ਮਾਹਵਾਰੀ ਦੇ ਦੌਰਾਨ ਐਸਟ੍ਰੋਜਨ ਅਤੇ ਪ੍ਰੋਜੇਸਟ੍ਰੋਨ ਦਾ ਪੱਧਰ ਘੱਟ ਜਾਂਦਾ ਹੈ ਜਦੋਂ ਕਿ ਪ੍ਰੋਸਟਾਗਲੈਂਡਿਨ, ਪੀਰੀਅਡਸ ਦੇ ਅੰਤ 'ਤੇ ਇਸ ਦਾ ਪੱਧਰ ਵਧਦਾ ਹੈ। ਇਸ ਹਾਰਮੋਨਲ ਬਦਲਾਅ ਦੇ ਕਈ ਕਾਰਨ ਹੋ ਸਕਦੇ ਹਨ ਇਸ ਕਾਰਨ ਮਾਸਪੇਸ਼ੀਆਂ ਵਿਚ ਕੜਵੱਲ ਅਤੇ ਦਰਦ ਸ਼ੁਰੂ ਹੋ ਜਾਂਦਾ ਹੈ ਤੁਸੀਂ ਮਾਹਵਾਰੀ ਦੇ ਦਰਦ ਨੂੰ ਘਟਾਉਣ ਲਈ ਗਰਮ ਪਾਣੀ ਦੇ ਬੈਗ ਜਾਂ ਗਰਮ ਪਾਣੀ ਦੀ ਬੋਤਲ ਦੀ ਵਰਤੋਂ ਵੀ ਕਰ ਸਕਦੇ ਹੋ ਪਾਸਾ ਲੈ ਕੇ ਸੌਵੋ, ਇਸ ਨਾਲ ਦਰਦ ਘੱਟ ਹੋ ਜਾਵੇਗਾ। ਨਸਾਂ ਨੂੰ ਆਰਾਮ ਮਿਲੇਗਾ ਪਾਣੀ 'ਚ ਨਮਕ ਮਿਲਾ ਕੇ ਪੈਰਾਂ 'ਤੇ ਰੱਖੋ। ਪੈਰਾਂ ਨੂੰ ਕੰਧ ਦੇ ਨਾਲ ਲਗਾ ਕੇ ਸੋਵੋ। ਇਸ ਤਰ੍ਹਾਂ ਦਰਦ ਤੋਂ ਆਰਾਮ ਮਿਲੇਗਾ