ਅਦਰਕ ਦੀ ਵਰਤੋ ਤਕਰੀਬਨ ਹਰ ਪ੍ਰਕਾਰ ਦੇ ਖਾਣੇ ਵਿੱਚ ਹੁੰਦੀ ਹੈ।

Published by: ਗੁਰਵਿੰਦਰ ਸਿੰਘ

ਅਦਰਕ ਨਾ ਸਿਰਫ ਸਬਜ਼ੀ, ਬਲਕਿ ਚਾਹ ਦਾ ਸਵਾਦ ਵੀ ਵਧਾਉਂਦਾ ਹੈ।

ਅਜਿਹੇ ਵਿੱਚ ਆਓ ਜਾਣੀਏ ਅਦਰਕ ਨੂੰ ਫਰਿੱਜ ਵਿੱਚ ਰੱਖਣਾ ਚਾਹੀਦਾ ਹੈ ਜਾਂ ਫਿਰ ਬਾਹਰ



ਜੇ ਦੋ ਹਫਤਿਆਂ ਅੰਦਰ ਅਦਰਕ ਦੀ ਵਰਤੋ ਕਰਦੇ ਹੋ ਤਾਂ ਇਸ ਨੂੰ ਫਰਿੱਜ ਤੋਂ ਬਾਹਰ ਰੱਖਣਾ ਚਾਹੀਦਾ ਹੈ।



ਹਾਲਾਂਕਿ ਇਸ ਨੂੰ ਸਿੱਧੀ ਧੁੱਪ ਤੋਂ ਦੂਰ ਰੱਖੋ ਤੇ ਕਿਸੇ ਠੰਡੀ ਜਗ੍ਹਾ ਉੱਤੇ ਰੱਖੋ



ਨਮੀ ਵਾਲੀ ਜਗ੍ਹਾ ਵਿੱਚ ਰੱਖਣ ਨਾਲ ਅਦਰਕ ਵਿੱਚ ਉੱਲੀ ਲੱਗ ਸਕਦੀ ਹੈ।

ਜੇ ਤੁਸੀਂ ਅਦਰਕ ਦੀ ਉਮਰ ਵਧਾਉਣਾ ਚਾਹੁੰਦੇ ਹੋ ਤਾਂ ਇਸ ਨੂੰ ਫਰਿੱਜ ਵਿੱਚ ਸਟੋਰ ਕਰ ਸਕਦੇ ਹੋ



ਪਰ ਕਈ ਵਾਰ ਫਰਿੱਜ ਵਿੱਚ ਰੱਖਣ ਨਾਲ ਨਮੀ ਦੇ ਸਪੰਰਕ ਵਿੱਚ ਆ ਜਾਂਦਾ ਹੈ ਤੇ ਸੜ ਜਾਂਦਾ ਹੈ।



ਅਜਿਹੇ ਵਿੱਚ ਇਸ ਨੂੰ ਪਲਾਸਟਿਕ ਬੈਗ ਜਾਂ ਏਅਰਟਾਇਟ ਕੰਟੇਨਰ ਵਿੱਚ ਸਟੋਰ ਕਰਕੇ ਰੱਖੋ