ਬਲੈਕਹੈੱਡਸ ਇੱਕ ਤਰ੍ਹਾਂ ਦੇ ਛੋਟੇ-ਛੋਟੇ ਦਾਗ ਜਾਂ ਕਾਲੇ ਨਿਸ਼ਾਨ ਹੁੰਦੇ ਹਨ, ਜੋ ਤਵਚਾ 'ਤੇ ਖਾਸ ਕਰਕੇ ਨੱਕ, ਮੱਥੇ, ਠੋਡੀ ਅਤੇ ਗਲ੍ਹੇ ਦੀ ਸਕੀਨ ਕੋਲ ਇਕੱਠੇ ਹੋ ਜਾਂਦੇ ਹਨ। ਇਹ ਇੱਕ ਪ੍ਰਕਾਰ ਦੇ ਖੁਲੇ ਰੋਮ-ਛੇਦਰ ਹਨ ਜੋ ਮੈਲ, ਤੇਲ ਅਤੇ ਮਰੇ ਹੋਏ ਕੋਸ਼ਿਕਾਵਾਂ ਦੇ ਇਕੱਠ ਹੋਣ ਕਰਕੇ ਕਾਲੇ ਦਿੱਖਣ ਲੱਗਦੇ ਹਨ। ਟਿਸ਼ੂ ਪੇਪਰ ਨਾਲ ਬਲੈਕਹੈੱਡਸ ਨੂੰ ਹਟਾਉਣ ਬਾਰੇ ਜਾਣਦੇ ਹਾਂ ਉਹ ਵੀ ਘਰ ਦੇ ਵਿੱਚ ਆਸਾਨ ਢੰਗ ਨਾਲ। ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਚਮੜੀ ਨੂੰ ਸਟੀਮ ਦੇਣੀ ਪਵੇੱਗੀ। ਇਸ ਲਈ ਤੁਸੀਂ ਇਕ ਬਰਤਨ ’ਚ ਪਾਣੀ ਉਬਾਲੋ ਅਤੇ ਉਸ ਦੀ ਭਾਵ ਨਾਲ 5-10 ਮਿੰਟਾਂ ਤਕ ਆਪਣੇ ਚਿਹਰੇ ਨੂੰ ਭਾਫ ਦਿਓ। ਇਸ ਨਾਲ ਤੁਹਾਡੇ ਪੋਰਸ ਖੁੱਲ੍ਹ ਜਾਣਗੇ ਅਤੇ ਬਲੈਕਹੈੱਡਸ ਨੂੰ ਕੱਢਣਾ ਆਸਾਨ ਹੋ ਜਾਵੇਗਾ। ਹੁਣ ਇਕ ਟਿਸ਼ੂ ਪੇਪਰ ਲਓ ਅਤੇ ਉਸ ਨੂੰ ਗਿੱਲਾ ਕਰ ਲਓ, ਤਾਂ ਕਿ ਉਹ ਤੁਹਾਡੀ ਚਮੜੀ ਨਾਲ ਚਿਪਕ ਜਾਵੇ। ਧਿਆਨ ਰੱਖੋ ਕਿ ਟਿਸ਼ੂ ਪੇਪਰ ਜ਼ਿਆਦਾ ਗਿੱਲਾ ਨਾ ਹੋਵੇ, ਉਸ ਨੂੰ ਹਲਕਾ ਜਿਹਾ ਨਮ ਕਰੋ। ਇਸ ਗਿੱਲੇ ਟਿਸ਼ੂ ਪੇਪਰ ਨੂੰ ਆਪਣੇ ਨੱਕ ’ਤੇ ਉਥੇ ਰੱਖੋ। ਇਸ ਨੂੰ ਥੋੜੀ ਦੇਰ ਤਕ ਆਪਣੀ ਚਮੜੀ ’ਤੇ ਰੱਖੋ, ਤਾਂ ਜੋ ਉਹ ਤੁਹਾਡੀ ਚਮੜੀ ਨਾਲ ਚਿਪਕ ਜਾਵੇ। ਹੌਲੀ ਜਿਹੀ ਟਿਸ਼ੂ ਪੇਪਰ ਨੂੰ ਨੱਕ ਤੋਂ ਹਟਾਉਂਦੇ ਹੋਏ ਉਸ ਨਾਲ ਬਲੈਕਹੈੱਡਸ ਨੂੰ ਬਾਹਰ ਖਿੱਚਣ ਦਾ ਯਤਨ ਕਰੋ। ਜਿਵੇ-ਜਿਵੇ ਟਿਸ਼ੂ ਪੇਪਰ ਹਟੇਗਾ, ਤੁਹਾਡੀ ਚਮੜੀ ’ਚੋਂ ਬਲੈਕਹੈਡਸ ਬਾਹਰ ਨਿਕਲਣ ਲੱਗਣਗੇ। ਇਹ ਤਰੀਕਾ ਨਾ ਸਿਰਫ ਸੌਖਾ ਹੈ, ਸਗੋਂ ਦਰਦ ਰਹਿਤ ਵੀ ਹੁੰਦਾ ਹੈ, ਜਿਸ ਨਾਲ ਪਾਰਲਰ ਦੇ ਮਹਿੰਗੇ ਤੇ ਦਰਦਨਾਕ ਤਰੀਕਿਆਂ ਤੋਂ ਬਚਿਆ ਜਾ ਸਕਦਾ ਹੈ।