ਬਦਲਦੇ ਲਾਈਫਸਾਇਟਲ ਤੇ ਖਾਣਪਾਣ ਦੇ ਤਰੀਕਿਆਂ ਦੀ ਵਜ੍ਹਾ ਕਰਕੇ ਜ਼ਿਆਦਾਤਰ ਲੋਕ ਮੋਟਾਪੇ ਤੋਂ ਤੰਗ ਹਨ

Published by: ਗੁਰਵਿੰਦਰ ਸਿੰਘ

ਲੋਕ ਖ਼ੁਦ ਨੂੰ ਪਤਲਾ ਕਰਨ ਲਈ ਕਈ ਵਾਰ ਗ਼ਲਤਫਹਿਮੀਆਂ ਦਾ ਸ਼ਿਕਾਰ ਹੋ ਜਾਂਦੇ ਹਨ।



ਕਈ ਲੋਕਾਂ ਦਾ ਮੰਨਣਾ ਹੈ ਕਿ ਘੱਟ ਖਾ ਕੇ ਜਾਂ ਫਿਰ ਭੁੱਖ ਰਹਿ ਕੇ ਵਜ਼ਨ ਘਟਾਇਆ ਜਾ ਸਕਦਾ ਹੈ।



ਪਰ ਆਓ ਤੁਹਾਨੂੰ ਸੱਚਾਈ ਤੋਂ ਜਾਣੂ ਕਰਵਾ ਦਈਏ ਕਿ ਤੁਸੀਂ ਭੁੱਖ ਰਹਿ ਕੇ ਭਾਰ ਘਟਾ ਜਾ ਸਕਦੇ ਹੋ ਜਾਂ ਨਹੀਂ।

ਭਾਰ ਘੱਟ ਕਰਨ ਦੇ ਲਈ ਖਾਣਾ ਘੱਟ ਨਹੀਂ ਸਗੋਂ ਸੰਤੁਲਿਤ ਕਰਨਾ ਚਾਹੀਦਾ ਹੈ।



ਇਸ ਦੇ ਨਾਲ ਹੀ ਕਸਰਤ ਵੀ ਕਰਨੀ ਚਾਹੀਦੀ ਹੈ।



ਕੁੱਲ ਮਿਲਕੇ ਤੁਸੀਂ ਜਿੰਨੀ ਕੈਲੋਰੀ ਖਾ ਰਹੇ ਹੋ ਉਸ ਤੋਂ ਜ਼ਿਆਦਾ ਤੁਹਾਨੂੰ ਖਰਚ ਕਰਨੀ ਹੋਵੇਗੀ।



ਵਜ਼ਨ ਘੱਟ ਕਰਨ ਲਈ ਸਭ ਤੋਂ ਪਹਿਲਾਂ ਕੈਲੋਰੀ ਨੂੰ ਘਟਾਉਣਾ ਹੁੰਦਾ ਹੈ।



ਜੇ ਤੁਸੀਂ ਘੱਟ ਖਾਣ ਲੱਗਦੇ ਹੋ ਤਾਂ ਇਸ ਨਾਲ ਸਰੀਰ ਵਿੱਚ ਐਨਰਜੀ ਦੀ ਕਮੀ ਹੋ ਸਕਦੀ ਹੈ।