ਬੇਸਨ ਨੂੰ ਲੱਗ ਜਾਂਦਾ ਕੀੜਾ ਤਾਂ ਛੁਟਕਾਰਾ ਪਾਉਣ ਲਈ ਇਦਾਂ ਕਰੋ ਸਟੋਰ, ਕਦੇ ਨਹੀਂ ਹੋਵੇਗਾ ਖਰਾਬ
ਸਰਦੀਆਂ ਅਤੇ ਬਰਸਾਤ ਦੇ ਮੌਸਮ ਵਿੱਚ ਅਕਸਰ ਅਨਾਜ ਨੂੰ ਕੀੜੇ ਲੱਗ ਜਾਂਦੇ ਹਨ
ਇਨ੍ਹਾਂ ਵਿਚੋਂ ਇੱਕ ਅਨਾਜ ਹੈ ਬੇਸਨ, ਜਿਸ ਨੂੰ ਜ਼ਿਆਦਾ ਸਮਾਂ ਸਟੋਰ ਕਰਨ 'ਤੇ ਕੀੜੇ ਲੱਗ ਜਾਂਦੇ ਹਨ
ਅਜਿਹੇ ਵਿੱਚ ਅਸੀਂ ਤੁਹਾਨੂੰ ਕੁਝ ਤਰੀਕੇ ਦੱਸਾਂਗੇ ਜਿਨ੍ਹਾਂ ਦੀ ਮਦਦ ਨਾਲ ਬੇਸਨ ਨੂੰ ਕੀੜਾ ਲੱਗਣ ਤੋਂ ਬਚਾਇਆ ਜਾ ਸਕਦਾ ਹੈ
ਇਸ ਦੇ ਨਾਲ ਹੀ ਲੰਬੇ ਸਮੇਂ ਤੱਕ ਫ੍ਰੈਸ਼ ਵੀ ਰੱਖ ਸਕਦੇ ਹੋ
ਬੇਸਨ ਦੇ ਡੱਬੇ ਵਿੱਚ ਲੌਂਗ ਦੀਆਂ 4-5 ਤੁਰੀਆਂ ਰੱਖਣ ਨਾਲ ਬੇਸਨ ਵਿੱਚ ਕਦੇ ਕੀੜੇ ਨਹੀਂ ਲੱਗਣਗੇ
ਇਸ ਨਾਲ ਬੇਸਨ ਦਾ ਸੁਆਦ ਵੀ ਖਰਾਬ ਨਹੀਂ ਹੋਵੇਗਾ
ਇਸ ਦੇ ਨਾਲ ਹੀ ਬੇਸਨ ਵਾਲੇ ਡੱਬੇ ਵਿੱਚ ਨਿੰਮ ਦੀਆਂ ਪੱਤੀਆਂ ਰੱਖਣ ਨਾਲ ਕੀੜੇ ਨਹੀਂ ਲੱਗਦੇ ਹਨ
ਬੇਸਨ ਦੇ ਡੱਬੇ ਵਿੱਚ ਹਿੰਦ ਦੀ ਪੋਟਲੀ ਬਣਾ ਕੇ ਰੱਖਣ ਨਾਲ ਕੀੜਾ ਨਹੀਂ ਲੱਗਦਾ ਹੈ