ਹਵਾ ਦੀ ਨਮੀਂ ਕਰਕੇ ਸਰਦੀਆਂ ਵਿੱਚ ਬੁੱਲ੍ਹ ਬਹੁਤ ਛੇਤੀ ਫਟਣ ਲੱਗ ਜਾਂਦੇ ਹਨ
ਪਰ ਇਸ ਨੂੰ ਕੁਝ ਘਰੇਲੂ ਨੁਸਖਿਆਂ ਨਾਲ ਠੀਕ ਕੀਤਾ ਜਾ ਸਕਦਾ ਹੈ
ਠੰਡ ਦੇ ਮੌਸਮ ਵਿੱਚ ਬੁੱਲ੍ਹਾਂ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਆਹ ਘਰੇਲੂ ਤਰੀਕੇ ਅਪਣਾਓ
ਤੁਸੀਂ ਖੁਦ ਨੂੰ ਹਾਈਡ੍ਰੇਟ ਰੱਖੋ ਅਤੇ ਪਾਣੀ ਦੀ ਕਮੀਂ ਬਿਲਕੁਲ ਵੀ ਨਾ ਹੋਣ ਦਿਓ
ਸ਼ਹਿਦ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਕਿ ਬੁੱਲ੍ਹਾਂ ਨੂੰ ਫਟਣ ਅਤੇ ਸੁੱਕਣ ਤੋਂ ਰੋਕ ਸਕਦੇ ਹਨ
ਇਸ ਨੂੰ ਤੁਸੀਂ ਆਪਣੇ ਬੁੱਲ੍ਹਾਂ 'ਤੇ 10-15 ਮਿੰਟ ਤੱਕ ਲਾ ਸਕਦੇ ਹੋ
ਚੀਨੀ ਅਤੇ ਨਾਰੀਅਲ ਤੇਲ ਨੂੰ ਮਿਲਾ ਕੇ ਬੁੱਲ੍ਹਾਂ 'ਤੇ ਸਕਰੱਬ ਕਰਨ ਨਾਲ ਡੈਡ ਸਕਿਨ ਦੀ ਪਰਤ ਹੱਟ ਜਾਂਦੀ ਹੈ
ਬੁੱਲ੍ਹ ਵੀ ਆਮ ਰੰਗ ਵਿੱਚ ਆ ਜਾਂਦੇ ਹਨ
ਬਦਾਮ ਦਾ ਤੇਲ ਅਤੇ ਸ਼ਹਿਦ ਬੁੱਲ੍ਹਾਂ ਨੂੰ ਨਮੀਂ ਦਿੰਦੇ ਹਨ, ਜਿਸ ਨਾਲ ਤੁਹਾਡੇ ਬੁੱਲ੍ਹ ਵਧੀਆ ਰਹਿੰਦੇ ਹਨ
ਇਸ ਦੇ ਨਾਲ ਹੀ ਤੁਸੀਂ ਬੁੱਲ੍ਹਾਂ 'ਤੇ ਮਲਾਈ ਵੀ ਲਾ ਸਕਦੇ ਹੋ