ਕਈ ਥਾਵਾਂ ‘ਤੇ ਵਿੱਕ ਰਿਹਾ ਨਕਲੀ ਖੋਇਆ, ਇਦਾਂ ਕਰੋ ਅਸਲੀ ਅਤੇ ਨਕਲੀ ‘ਚ ਫਰਕ

Published by: ਏਬੀਪੀ ਸਾਂਝਾ

ਦਿਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਹੈ

ਇਸ ਦੇ ਨਾਲ ਹੀ ਲੋਕਾਂ ਨੇ ਬਜ਼ਾਰ ਤੋਂ ਮਿਠਾਈਆਂ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਹਨ

ਵੈਸੇ ਤਾਂ ਜ਼ਿਆਦਾਤਰ ਮਿਠਾਈਆਂ ਖੋਏ ਨਾਲ ਬਣਦੀਆਂ ਹਨ

Published by: ਏਬੀਪੀ ਸਾਂਝਾ

ਪਰ ਅੱਜਕੱਲ੍ਹ ਦੇ ਸਮੇਂ ਵਿੱਚ ਨਕਲੀ ਅਤੇ ਮਿਲਾਵਟੀ ਮਿਠਾਈਆਂ ਬਜ਼ਾਰ ਵਿੱਚ ਆ ਰਹੀਆਂ ਹਨ

ਆਓ ਜਾਣਦੇ ਹਾਂ ਕਿ ਅਸਲੀ ਅਤੇ ਨਕਲੀ ਖੋਏ ਦੀ ਕਿਵੇਂ ਪਛਾਣ ਕਰੀਏ

ਖੋਏ ਨੂੰ ਆਪਣੀ ਹਥੇਲੀ ‘ਤੇ ਰੱਗੜੋ, ਜੇਕਰ ਇਹ ਸ਼ੁੱਧ ਹੋਵੇਗਾ ਤਾਂ ਉਸ ਦੀ ਚਿਕਨਾਹਟ ਨਾਲ ਤੁਹਾਡੇ ਹੱਥ ‘ਤੇ ਘਿਓ ਲੱਗ ਜਾਵੇਗਾ

ਜੇਕਰ ਉਹ ਨਕਲੀ ਹੋਵੇਗਾ ਤਾਂ ਉਹ ਰਬੜ ਦੀ ਤਰ੍ਹਾਂ ਖਿੱਚਣ ਲੱਗੇਗਾ ਅਤੇ ਚਿਪਚਿਪਾ ਲੱਗੇਗਾ

Published by: ਏਬੀਪੀ ਸਾਂਝਾ

ਖੋਏ ਨੂੰ ਹਲਕੀ ਗੈਸ ‘ਤੇ ਗਰਮ ਕਰੋ ਅਤੇ ਜੇਕਰ ਅਸਲੀ ਹੋਵੇਗਾ ਤਾਂ ਖੋਇਆ ਘਿਓ ਛੱਡੇਗਾ

Published by: ਏਬੀਪੀ ਸਾਂਝਾ

ਨਕਲੀ ਖੋਇਆ ਗਰਮ ਕਰਨ ‘ਤੇ ਪਾਣੀ ਛੱਡਦਾ ਹੈ ਅਤੇ ਉਸ ਵਿੱਚ ਬਦਬੂ ਆਉਂਦੀ ਹੈ, ਇਸ ਤੋਂ ਇਲਾਵਾ ਕੈਮੀਕਲ ਦੀ ਗੰਧ ਆਉਂਦੀ ਹੈ ਤਾਂ ਇਹ ਨਕਲੀ ਖੋਇਆ ਹੈ

Published by: ਏਬੀਪੀ ਸਾਂਝਾ