ਬਿਨਾਂ ਦਵਾਈ ਖਾਧਿਆਂ ਇਦਾਂ ਵਧਾ ਸਕਦੇ ਫਰਟੀਲਿਟੀ

ਅੱਜਕੱਲ੍ਹ ਦੇ ਖਰਾਬ ਲਾਈਫਸਟਾਈਲ ਅਤੇ ਆਦਤਾਂ ਦੇ ਕਰਕੇ ਕਈ ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ



ਇਨ੍ਹਾਂ ਪਰੇਸ਼ਾਨੀਆਂ ਵਿਚੋਂ ਇੱਕ ਫਰਟੀਲਿਟੀ ਘੱਟ ਹੋਣਾ ਵੀ ਹੈ

ਅਜਿਹੇ ਵਿੱਚ ਕੁਝ ਸੌਖੇ ਤਰੀਕੇ ਅਪਣਾ ਕੇ ਤੁਸੀਂ ਫਰਟੀਲਿਟੀ ਵਧਾ ਸਕਦੇ ਹੋ



ਫਰਟੀਲਿਟੀ ਵਧਾਉਣ ਦੇ ਲਈ ਤੁਹਾਨੂੰ ਆਪਣੀਆਂ ਆਦਤਾਂ ਅਤੇ ਲਾਈਫਸਟਾਈਲ ਠੀਕ ਕਰਨਾ ਜ਼ਰੂਰੀ ਹੈ



ਸ਼ਰਾਬ ਜਾਂ ਹੋਰ ਕਿਸੇ ਨਸ਼ੀਲੇ ਪਦਾਰਥ ਦੇ ਸੇਵਨ ਤੋਂ ਪਰਹੇਜ਼ ਕਰੋ



ਰੋਜ਼ ਸੰਤੁਲਿਤ ਅਤੇ ਪੌਸ਼ਟਿਕ ਭੋਜਨ ਖਾਓ, ਇਸ ਵਿੱਚ ਅੰਡੇ, ਬੀਂਸ, ਹਰੀਆਂ ਪੱਤੇਦਾਰ ਸਬਜ਼ੀਆਂ ਖਾਓ



ਔਰਤਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਫੋਲਿਕ ਐਸਿਡ ਨਾਲ ਭਰਪੂਰ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ



ਇਸ ਤੋਂ ਇਲਾਵਾ ਚੰਗੀ ਫਰਟੀਲਿਟੀ ਦੇ ਲਈ ਭਾਰ ਘਟਾਉਣਾ ਅਤੇ ਕੰਟਰੋਲ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ



ਇਸ ਦੇ ਨਾਲ ਹੀ ਫਰਟੀਲਿਟੀ ਵਧਾਉਣ ਦੇ ਲਈ ਤਣਾਅ ਘੱਟ ਕਰਨਾ, ਰੋਜ਼ ਯੋਗ ਕਰਨਾ, ਪੂਰੀ ਨੀਂਦ ਲੈਣਾ ਅਤੇ ਖੁਦ ਨੂੰ ਹਾਈਡ੍ਰੇਟ ਰੱਖਣਾ ਵੀ ਜ਼ਰੂਰੀ ਹੈ