ਜਦੋਂ ਅਸੀਂ ਕਿਸੇ ਹੋਟਲ ਜਾਂ ਰੈਸਟੋਰੈਂਟ ਵਿੱਚ ਖਾਣਾ ਖਾਂਦੇ ਹਾਂ ਤਾਂ ਅਕਸਰ ਬਿੱਲ ਦੇ ਨਾਲ ਸੌਂਫ-ਮਿਸਰੀ ਮੁਫ਼ਤ ਮਿਲਦੀ ਹੈ।

ਕੀ ਤੁਸੀਂ ਕਦੇ ਸੋਚਿਆ ਹੈ ਇਹ ਕਿਉਂ ਦਿੱਤੀ ਜਾਂਦੀ ਹੈ? ਕੀ ਇਹ ਸਿਰਫ਼ ਇਕ ਪਰੰਪਰਾ ਹੈ ਜਾਂ ਇਸ ਦੇ ਪਿੱਛੇ ਕੋਈ ਖਾਸ ਕਾਰਨ ਹੈ? ਆਓ ਜਾਣਦੇ ਹਾਂ।

ਹੋਟਲ 'ਚ ਖਾਣੇ ਤੋਂ ਬਾਅਦ ਸੌਂਫ-ਮਿਸਰੀ ਇਸ ਲਈ ਦਿੱਤੀ ਜਾਂਦੀ ਹੈ ਕਿਉਂਕਿ ਸੌਂਫ ਪਾਚਣ ਰਸਾਂ ਨੂੰ ਤੇਜ਼ ਕਰਕੇ ਖਾਣਾ ਹਜ਼ਮ ਕਰਨ ਵਿੱਚ ਮਦਦ ਕਰਦੀ ਹੈ

ਅਤੇ ਮਿਸਰੀ ਪੇਟ ਨੂੰ ਠੰਡਕ ਦੇ ਕੇ ਐਸਿਡਿਟੀ ਤੋਂ ਬਚਾਉਂਦੀ ਹੈ। ਇਸ ਨਾਲ ਪੇਟ ਹਲਕਾ ਤੇ ਆਰਾਮਦਾਇਕ ਮਹਿਸੂਸ ਹੁੰਦਾ ਹੈ।

ਮਸਾਲੇਦਾਰ ਖਾਣਾ, ਖ਼ਾਸ ਕਰਕੇ ਲਸਣ ਤੇ ਪਿਆਜ਼, ਸਾਂਹਾਂ ਵਿੱਚ ਦੁਰਗੰਧ ਪੈਦਾ ਕਰਦਾ ਹੈ।

ਸੌਂਫ ਦੇ ਤੇਲ ਇਸ ਗੰਧ ਨੂੰ ਦੂਰ ਕਰਦੇ ਹਨ ਅਤੇ ਤਾਜ਼ਗੀ ਦਿੰਦੇ ਹਨ। ਮਿਸਰੀ ਮੂੰਹ ਦੀ ਸਫ਼ਾਈ ਕਰਕੇ ਬੈਕਟੀਰੀਆ ਨੂੰ ਵੱਧਣ ਤੋਂ ਰੋਕਦੀ ਹੈ।

ਇਸ ਲਈ ਸੌਂਫ-ਮਿਸਰੀ ਕੁਦਰਤੀ ਮਾਊਥ ਫ਼ਰੇਸ਼ਨਰ ਹੈ।

ਇਸ ਲਈ ਸੌਂਫ-ਮਿਸਰੀ ਕੁਦਰਤੀ ਮਾਊਥ ਫ਼ਰੇਸ਼ਨਰ ਹੈ।

ਜ਼ਿਆਦਾ ਮਿੱਠਾ ਖਾਣਾ ਸਿਹਤ ਲਈ ਠੀਕ ਨਹੀਂ।

ਪਰ ਖਾਣੇ ਤੋਂ ਬਾਅਦ ਜੇ ਮਿੱਠੇ ਦੀ ਇੱਛਾ ਹੋਵੇ ਤਾਂ ਸੌਂਫ-ਮਿਸਰੀ ਖਾਣੀ ਚੰਗੀ ਰਹਿੰਦੀ ਹੈ। ਇਹ ਹਲਕਾ ਤੇ ਸਿਹਤਮੰਦ ਵਿਕਲਪ ਹੈ ਜੋ ਸ਼ੂਗਰ ਲੈਵਲ ਕਾਬੂ ਰੱਖਣ ਵਿੱਚ ਮਦਦ ਕਰਦਾ ਹੈ।

ਸੌਂਫ ਅੰਤੜੀਆਂ ਨੂੰ ਤੰਦਰੁਸਤ ਬਣਾਉਂਦੀ ਹੈ ਤੇ ਪੋਸ਼ਕ ਤੱਤਾਂ ਨੂੰ ਜਜ਼ਬ ਕਰਨ ਵਿੱਚ ਮਦਦ ਕਰਦੀ ਹੈ, ਜਦਕਿ ਮਿਸਰੀ ਸਰੀਰ ਨੂੰ ਊਰਜਾ ਦਿੰਦੀ ਹੈ।

ਭਾਰਤੀ ਸੱਭਿਆਚਾਰ ਵਿੱਚ ਖਾਣੇ ਤੋਂ ਬਾਅਦ ਸੌਂਫ-ਮਿਸਰੀ ਪਰੋਸਣਾ ਮਹਿਮਾਨ-ਨਵਾਜ਼ੀ ਦੀ ਨਿਸ਼ਾਨੀ ਮੰਨੀ ਜਾਂਦੀ ਹੈ।