ਘਰਾਂ ਵਿੱਚ ਚੂਹਿਆਂ ਦਾ ਹੋਣਾ ਇੱਕ ਆਮ ਗੱਲ ਹੈ। ਪਰ ਇਹ ਚੂਹੇ ਕਈ ਵਾਰ ਘਰ ਦਾ ਇੰਨਾ ਨੁਕਸਾਨ ਕਰ ਦਿੰਦੇ ਹਨ ਕਿ ਇਹ ਬਹੁਤ ਮਹਿੰਗਾ ਪੈ ਜਾਂਦਾ ਹੈ। ਜੇਕਰ ਤੁਹਾਡੇ ਘਰ ਵਿੱਚ ਚੂਹਿਆਂ ਨੇ ਆਤੰਕ ਮਚਾ ਰੱਖਿਆ ਹੈ ਤਾਂ ਅੱਜ ਜਾਣੋ ਇਹ ਆਸਾਨ ਟਿਪਸ, ਜਿਨ੍ਹਾਂ ਦੇ ਨਾਲ ਚੂਹੇ ਘਰ ਤੋਂ ਨੌ ਦੋ ਗਿਆਰਾਂ ਹੋ ਜਾਣਗੇ। ਜਿਸ ਘਰ 'ਚ ਚੂਹੇ ਰਹਿੰਦੇ ਹਨ ਉੱਥੇ ਹਮੇਸ਼ਾ ਗੰਦਗੀ ਰਹਿੰਦੀ ਹੈ। ਇਹ ਚੂਹੇ ਜ਼ਿਆਦਾਤਰ ਰਸੋਈ ਨੂੰ ਆਪਣਾ ਅੱਡਾ ਬਣਾਉਂਦੇ ਹਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਨੂੰ ਖਰਾਬ ਕਰਦੇ ਹਨ। ਚੂਹਿਆਂ ਕਾਰਨ ਘਰ ਵਿੱਚ ਬੈਕਟੀਰੀਆ ਪੈਦਾ ਹੋਣ ਲੱਗਦੇ ਹਨ, ਜੋ ਬਾਅਦ ਵਿੱਚ ਗੰਭੀਰ ਬਿਮਾਰੀਆਂ ਦਾ ਕਾਰਨ ਬਣਦੇ ਹਨ। ਜੇਕਰ ਤੁਸੀਂ ਆਪਣੇ ਘਰ ਦੀ ਰਸੋਈ 'ਚ peppermint ਨੂੰ ਰੱਖਦੇ ਹੋ ਤਾਂ ਚੂਹੇ ਇਸ ਦੀ ਬਦਬੂ ਦੇ ਕਾਰਨ ਇਧਰ-ਉਧਰ ਭੱਜਦੇ ਨਜ਼ਰ ਆਉਣਗੇ। ਤੰਬਾਕੂ ਇੱਕ ਨਸ਼ੀਲਾ ਪਦਾਰਥ ਹੈ ਜੋ ਚੂਹਿਆਂ ਨੂੰ ਪਸੰਦ ਨਹੀਂ ਹੈ। ਤੰਬਾਕੂ ਨੂੰ ਬੇਸਨ ਦੇ ਨਾਲ ਮਿਲਾ ਕੇ ਉਸ ਥਾਂ 'ਤੇ ਰੱਖੋ ਜਿੱਥੇ ਚੂਹੇ ਆਉਂਦੇ ਹਨ। ਇਸ ਨਾਲ ਚੂਹੇ ਭੱਜ ਜਾਣਗੇ। ਲਾਲ ਮਿਰਚ ਦੇਖ ਕੇ ਚੂਹੇ ਤੁਰੰਤ ਭੱਜ ਜਾਂਦੇ ਹਨ। ਤੁਹਾਡੇ ਘਰ 'ਚ ਜਿੱਥੇ ਵੀ ਚੂਹੇ ਘੁੰਮਦੇ ਹਨ, ਉੱਥੇ ਲਾਲ ਮਿਰਚ ਪਾਊਡਰ ਲਗਾਓ। ਉਸ ਮਿਰਚ ਪਾਊਡਰ ਨਾਲ ਚੂਹੇ ਤੁਰੰਤ ਘਰੋਂ ਬਾਹਰ ਚਲੇ ਜਾਣਗੇ। ਚੂਹੇ ਪੁਦੀਨੇ ਨੂੰ ਕਈ ਗੁਣਾ ਜ਼ਿਆਦਾ ਨਫ਼ਰਤ ਕਰਦੇ ਹਨ। ਪੁਦੀਨਾ ਚੂਹਿਆਂ ਲਈ ਘਰ ਵਿੱਚ ਦਹਿਸ਼ਤ ਦੇ ਬਰਾਬਰ ਹੈ। ਇਸ ਲਈ ਘਰ ਵਿੱਚੋਂ ਚੂਹਿਆਂ ਨੂੰ ਭਜਾਉਣ ਲਈ ਪੁਦੀਨੇ ਦੀਆਂ ਪੱਤੀਆਂ ਅਤੇ ਫੁੱਲਾਂ ਨੂੰ ਕੁਚਲ ਕੇ ਰੱਖਣਾ ਚਾਹੀਦਾ ਹੈ।ਪੁਦੀਨੇ ਦੀ ਵਜ੍ਹਾ ਨਾਲ ਘਰ 'ਚ ਕਦੇ ਵੀ ਚੂਹੇ ਨਹੀਂ ਆਉਣਗੇ। ਫਿਟਕਰੀ ਨੂੰ ਪਾਣੀ ਵਿੱਚ ਘੋਲ ਕੇ ਇੱਕ ਸਪਰੇਅ ਬੋਤਲ ਵਿੱਚ ਭਰ ਲਓ। ਇਸ ਸਪਰੇਅ ਦਾ ਛਿੜਕਾਅ ਜਿੱਥੇ ਕਿਤੇ ਵੀ ਚੂਹੇ ਦਿਖਾਈ ਦੇਣ। ਫਿਟਕਰੀ ਦੀ ਬਦਬੂ ਕਾਰਨ ਚੂਹੇ ਘਰੋਂ ਨਿਕਲ ਜਾਣਗੇ। ਚੂਹੇ ਆਉਣ ਵਾਲੀਆਂ ਥਾਵਾਂ 'ਤੇ ਕਪੂਰ ਪਾਊਡਰ ਰੱਖੋ। ਕਪੂਰ ਦੀ ਗੰਧ ਨਾਲ ਚੂਹੇ ਘਰੋਂ ਨਿਕਲ ਜਾਣਗੇ।