ਘਰ ‘ਚ ਇਦਾਂ ਬਣਾਓ ਆਂਵਲੇ ਦਾ ਮੁਰੱਬਾ?

Published by: ਏਬੀਪੀ ਸਾਂਝਾ

ਆਂਵਲਾ ਵਿਟਾਮਿਨ ਸੀ ਦਾ ਵਧੀਆ ਸਰੋਤ ਹੈ, ਜੋ ਕਿ ਖਾਣ ਵਿੱਚ ਬਹੁਤ ਹੀ ਸੁਆਦਿਸ਼ਟ ਅਤੇ ਫਾਇਦੇਮੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਆਂਵਲੇ ਨੂੰ ਸਲਾਦ, ਸਬਜੀ ਜਾਂ ਚਟਨੀ ਦੇ ਰੂਪ ਵਿੱਚ ਖਾਧਾ ਜਾਂਦਾ ਹੈ, ਪਰ ਸਭ ਤੋਂ ਜ਼ਿਆਦਾ ਆਂਵਲੇ ਦਾ ਮੁਰੱਬਾ ਪਸੰਦ ਕਰਦੇ ਹਨ

Published by: ਏਬੀਪੀ ਸਾਂਝਾ

ਆਂਵਲੇ ਦਾ ਮੁਰੱਬਾ ਅਤੇ ਅਚਾਰ ਬਜ਼ਾਰ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ, ਜੋ ਕਿ ਸਾਲਾਂ ਤੱਕ ਖਰਾਬ ਨਹੀਂ ਹੁੰਦਾ ਹੈ

Published by: ਏਬੀਪੀ ਸਾਂਝਾ

ਭਾਵੇਂ ਤਾਂ ਬਜ਼ਾਰ ਤੋਂ ਖਰੀਦਣ ਦੀ ਥਾਂ ਤੁਸੀਂ ਘਰ ਵਿੱਚ ਆਂਵਲੇ ਦਾ ਮੁਰੱਬਾ ਬਣਾ ਸਕਦੇ ਹੋ, ਆਓ ਜਾਣਦੇ ਹਾਂ ਕਿਵੇਂ

Published by: ਏਬੀਪੀ ਸਾਂਝਾ

1 ਕਿਲੋ ਤਾਜ਼ਾ ਆਂਵਲੇ ਨੂੰ ਧੋ ਕੇ Fork ਦੀ ਮਦਦ ਨਾਲ ਪੂਰੇ ਆਂਵਲਿਆਂ ਵਿੱਚ ਚੰਗੀ ਤਰ੍ਹਾਂ ਛੇਦ ਕਰ ਲਓ ਤਾਂ ਕਿ ਚਾਂਸ਼ਨੀ ਅੰਦਰ ਜਾ ਸਕੇ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਇੱਕ ਵੱਡੇ ਭਾਂਡੇ ਵਿੱਚ ਪਾਣੀ ਗਰਮ ਕਰਕੇ ਉਸ ਵਿੱਚ ਆਂਵਲੇ ਨੂੰ ਪਾ ਕੇ 10 ਤੋਂ 15 ਮਿੰਟ ਲਈ ਉਬਾਲ ਲਓ, ਜਦੋਂ ਤੱਕ ਇਹ ਨਰਮ ਨਾ ਹੋ ਜਾਵੇ

Published by: ਏਬੀਪੀ ਸਾਂਝਾ

ਚਾਸ਼ਨੀ ਦੇ ਲਈ ਇੱਕ ਭਾਰੀ ਤਲੇ ਵਾਲੇ ਭਾਂਡੇ ਵਿੱਚ 1 ਕਿਲੋ ਚੀਨੀ ਅਤੇ 1 ਤੋਂ 2 ਕੱਪ ਪਾਣੀ ਪਾ ਕੇ ਚੀਨੀ ਨੂੰ ਘੁਲਣ ਤੱਕ ਗਰਮ ਕਰੋ

Published by: ਏਬੀਪੀ ਸਾਂਝਾ

ਚੀਨੀ ਘੁਲਣ ਤੋਂ ਬਾਅਦ ਇਸ ਵਿੱਚ ਉਬਲੇ ਹੋਏ ਆਂਵਲੇ ਪਾ ਕੇ ਹਲਕੀ ਗੈਸ ‘ਤੇ 30 ਤੋਂ 40 ਮਿੰਟ ਤੱਕ ਚੰਗੀ ਤਰ੍ਹਾਂ ਪਕਾਓ

Published by: ਏਬੀਪੀ ਸਾਂਝਾ

ਇਸ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਇਸ ਦੀ ਚਾਸ਼ਨੀ ਸ਼ਹਿਦ ਵਰਗੀ ਗਾੜ੍ਹੀ ਅਤੇ ਆਂਵਲੇ ਦਾ ਰੰਗ ਪਾਰਦਰਸ਼ੀ ਨਾ ਹੋ ਜਾਵੇ, ਫਿਰ ਇਸ ਨੂੰ ਠੰਡਾ ਹੋਣ ‘ਤੇ ਇੱਕ ਕੱਚ ਦੇ ਜਾਰ ਵਿੱਚ ਭਰ ਦਿਓ

Published by: ਏਬੀਪੀ ਸਾਂਝਾ