ਦਾਲ-ਚੌਲ ਨੂੰ ਲੱਗ ਜਾਂਦਾ ਕੀੜਾ, ਤਾਂ ਇਦਾਂ ਬਚਾਓ

Published by: ਏਬੀਪੀ ਸਾਂਝਾ

ਬਾਰਿਸ਼ ਦਾ ਮੌਸਮ ਹੋਵੇ ਜਾਂ ਫਿਰ ਸਰਦੀਆਂ ਵਿੱਚ



ਦਾਲ-ਚੌਲ ਵਿੱਚ ਘੁਣ ਜਾਂ ਕੀੜਾ ਲੱਗਣਾ ਆਮ ਗੱਲ ਹੈ



ਪਰ ਤੁਸੀਂ ਦਾਲ-ਚੌਲ ਨੂੰ ਇਨ੍ਹਾਂ ਕੀੜਿਆਂ ਤੋਂ ਬਚਾ ਸਕਦੇ ਹੋ, ਆਓ ਦੱਸਦੇ ਹਾਂ ਤਰੀਕਾ



ਦਾਲ ਅਤੇ ਚੌਲ ਦੋਹਾਂ ਵਿੱਚ ਹੀ ਲਾਲ ਮਿਰਚ ਦੀਆਂ ਡੰਡੀਆਂ ਪਾ ਦਿਓ, ਇਸ ਨਾਲ ਕੀੜੇ ਨਹੀਂ ਲੱਗਣਗੇ



ਖਾਸ ਕਰਕੇ ਚੌਲਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਡੱਬੇ ਵਿੱਚ 5-7 ਲੌਂਗ ਪਾ ਦਿਓ



ਜੇਕਰ ਤੁਹਾਡੇ ਕੋਲ ਲੋਂਗ ਨਹੀਂ ਹੈ ਤਾਂ ਸੁੱਕੇ ਨਿੰਮ ਦੇ ਪੱਤੇ ਦਾਲ-ਚੌਲ ਵਿਚ ਪਾ ਦਿਓ



ਤੁਸੀਂ ਦਾਲ-ਚੌਲ ਵਿੱਚ ਤੇਜ਼ ਪੱਤਾ ਵੀ ਪਾ ਸਕਦੇ ਹੋ



ਤੁਹਾਡਾ ਫ੍ਰੀਜਰ ਵੱਡਾ ਹੈ ਤਾਂ ਤੁਸੀਂ ਦਾਲ-ਚੌਲ ਨੂੰ ਉਸ ਵਿੱਚ ਵੀ ਰੱਖ ਸਕਦੇ ਹੋ



ਇਸ ਦੇ ਨਾਲ ਹੀ ਤੁਸੀਂ ਦਾਲ-ਚੌਲ ਵਿੱਚ ਫਿਟਕਰੀ ਦਾ ਛੋਟਾ ਜਿਹਾ ਟੁਕੜਾ ਵੀ ਪਾ ਸਕਦੇ ਹੋ, ਇਸ ਨਾਲ ਕੀੜਾ ਅਤੇ ਫੰਗਸ ਨਹੀਂ ਲੱਗਦੀ ਹੈ