ਤੁਲਸੀ ਨੁੰ ਸਿਰਫ਼ ਧਾਰਮਿਕ ਹੀ ਨਹੀਂ, ਆਯੁਰਵੈਦਿਕ ਤੌਰ 'ਤੇ ਵੀ ਵੱਡੀ ਅਹਿਮੀਅਤ ਮਿਲੀ ਹੋਈ ਹੈ।

ਇਹ ਸਿਹਤ, ਚਮੜੀ ਅਤੇ ਵਾਲਾਂ ਲਈ ਲਾਭਦਾਇਕ ਮੰਨੀ ਜਾਂਦੀ ਹੈ। ਜਿਹੜੇ ਲੋਕ ਡੈਂਡਰਫ਼ ਦੀ ਸਮੱਸਿਆ ਨਾਲ ਪਰੇਸ਼ਾਨ ਹਨ, ਉਨ੍ਹਾਂ ਲਈ ਤੁਲਸੀ ਇੱਕ ਕੁਦਰਤੀ ਇਲਾਜ ਹੋ ਸਕਦੀ ਹੈ।

ਤੁਲਸੀ ਵਿੱਚ ਕੁਦਰਤੀ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਹੁੰਦੇ ਹਨ।

ਇਹ ਸਿਰ ਦੀ ਚਮੜੀ 'ਚ ਹੋਣ ਵਾਲੇ ਫੰਗਸ ਅਤੇ ਬੈਕਟੀਰੀਆ ਨੂੰ ਖਤਮ ਕਰਕੇ ਸਿੱਕਰੀ ਤੋਂ ਰਾਹਤ ਦਿੰਦੀ ਹੈ।

ਤੁਲਸੀ ਦੀਆਂ ਪੱਤੀਆਂ ਪੀਸ ਲਵੋ। ਪੇਸਟ ਬਣਾਕੇ ਸਿਰ 'ਤੇ ਲਗਾਓ। 20-25 ਮਿੰਟ ਤਕ ਛੱਡ ਦਿਓ। ਕੋਸੇ ਪਾਣੀ ਨਾਲ ਸਿਰ ਧੋ ਲਵੋ।

ਤੁਲਸੀ ਅਤੇ ਨਿੰਮ ਦੀਆਂ ਪੱਤੀਆਂ ਉਬਾਲ ਕੇ ਠੰਡਾ ਕਰੋ। ਇਸ ਪਾਣੀ ਨਾਲ ਹਫ਼ਤੇ ਵਿੱਚ 2 ਵਾਰੀ ਸਿਰ ਧੋਵੋ। ਇਹ ਸਿੱਕਰੀ ਨੂੰ ਰੋਕਣ ਵਿੱਚ ਮਦਦ ਕਰੇਗਾ।

ਤੁਲਸੀ ਦੀਆਂ ਪੱਤੀਆਂ ਨੂੰ ਨਾਰੀਅਲ ਦੇ ਤੇਲ ਵਿੱਚ ਉਬਾਲੋ। ਜਦੋਂ ਇਹ ਠੰਡਾ ਹੋ ਜਾਵੇ ਤਾਂ ਇਸ ਨਾਲ ਸਿਰ ਦੀ ਮਾਲਿਸ਼ ਕਰੋ।

ਇਹ ਸਿੱਕਰੀ ਘਟਾਉਂਦਾ ਹੈ ਅਤੇ ਵਾਲਾਂ ਨੂੰ ਮਜ਼ਬੂਤ ਤੇ ਚਮਕਦਾਰ ਬਣਾਉਂਦਾ ਹੈ।

ਸਿਰ ਦੀ ਖਾਰਸ਼ ਘਟਦੀ ਹੈ, ਵਾਲ ਘਟਣ ਰੁਕਦੇ ਹਨ ਅਤੇ ਚਮੜੀ ਤਾਜ਼ਾ ਮਹਿਸੂਸ ਕਰਦੀ ਹੈ।

ਤੁਲਸੀ ਵਰਗੇ ਘਰੇਲੂ ਨੁਸਖੇ ਸੁਰੱਖਿਅਤ ਹੁੰਦੇ ਹਨ। ਇਨ੍ਹਾਂ ਨੂੰ ਲੰਬੇ ਸਮੇਂ ਤੱਕ ਵਰਤਣ ਨਾਲ ਬਿਨਾਂ ਨੁਕਸਾਨ ਦੇ ਫਾਇਦੇ ਮਿਲਦੇ ਹਨ।