ਜੇਕਰ ਤੁਸੀਂ ਵੀ ਹੋਲੀ ਦਾ ਆਨੰਦ ਵੀ ਲੈਣਾ ਚਾਹੁੰਦੇ ਹੋ ਅਤੇ ਆਪਣੀ ਸਕਿੱਨ ਅਤੇ ਵਾਲਾਂ ਨੂੰ ਸੁਰੱਖਿਅਤ ਵੀ ਰੱਖਣਾ ਚਾਹੁੰਦੇ ਹੋ, ਤਾਂ ਸਿਰਫ ਇਹ 5 ਆਸਾਨ ਟਿਪਸ ਨੂੰ ਫਾਲੋ ਕਰੋ ਅਤੇ ਬਿਨਾਂ ਕਿਸੇ ਟੈਂਸ਼ਨ ਦੇ ਰੰਗਾਂ ਦੇ ਇਸ ਤਿਉਹਾਰ ਦਾ ਮਜ਼ਾ ਲਵੋ।

ਰੰਗਾਂ ਤੋਂ ਸਕਿਨ ਨੂੰ ਬਚਾਉਣ ਲਈ ਸਹੀ ਕੱਪੜੇ ਪਹਿਨਣਾ ਬਹੁਤ ਜ਼ਰੂਰੀ ਹੈ। ਫੁੱਲ ਸਲੀਵਜ਼ ਟੀ-ਸ਼ਰਟ, ਕੁੜਤੇ ਅਤੇ ਟ੍ਰਾਊਜ਼ਰ ਜਾਂ ਪਜਾਮਾ ਪਹਿਨੋ, ਤਾਂ ਕਿ ਘੱਟ ਤੋਂ ਘੱਟ ਸਕਿਨ ਬਾਹਰ ਹੋਵੇ।

ਕਾਟਨ ਦੇ ਕੱਪੜੇ ਪਹਿਨੋ, ਜੋ ਆਰਾਮਦਾਇਕ ਹੋਣ ਅਤੇ ਸਕਿੱਨ ਨੂੰ ਸਾਹ ਲੈਣ ਦੇਣ।

ਕਾਟਨ ਦੇ ਕੱਪੜੇ ਪਹਿਨੋ, ਜੋ ਆਰਾਮਦਾਇਕ ਹੋਣ ਅਤੇ ਸਕਿੱਨ ਨੂੰ ਸਾਹ ਲੈਣ ਦੇਣ।

ਗੂੜ੍ਹੇ ਰੰਗ ਦੇ ਕੱਪੜੇ ਪਹਿਨੋ, ਤਾਂ ਕਿ ਰੰਗ ਜਲਦੀ ਨਾ ਦਿਖਣ ਅਤੇ ਸਕਿਨ 'ਤੇ ਘੱਟ ਅਸਰ ਕਰਨ।



ਜੇਕਰ ਹੋਲੀ ਦੇ ਬਾਅਦ ਸਕਿਨ 'ਤੇ ਖੁਜਲੀ ਜਾਂ ਜਲਣ ਮਹਿਸੂਸ ਹੋਵੇ, ਤਾਂ ਗੁਲਾਬ ਜਲ ਅਤੇ ਐਲੋਵੇਰਾ ਮਿਲਾ ਕੇ ਲਗਾਓ।



ਹੋਲੀ ਖੇਡਣ ਤੋਂ ਇਕ ਰਾਤ ਪਹਿਲਾਂ ਜਾਂ ਉਸੇ ਦਿਨ ਸਵੇਰੇ ਆਪਣੇ ਚਿਹਰੇ, ਹੱਥ-ਪੈਰ ਅਤੇ ਵਾਲਾਂ ਵਿਚ ਨਾਰੀਅਲ ਜਾਂ ਸਰੋਂ ਦਾ ਤੇਲ ਚੰਗੀ ਤਰ੍ਹਾਂ ਲਗਾਓ।

ਇਸ ਨਾਲ ਰੰਗ ਤੁਹਾਡੀ ਸਕਿਨ ਵਿਚ ਡੂੰਘਾਈ ਨਾਲ ਨਹੀਂ ਜਾਣਗੇ ਅਤੇ ਆਸਾਨੀ ਨਾਲ ਹੱਟ ਜਾਣਗੇ।

ਵਾਲਾਂ 'ਚ ਤੇਲ ਲਗਾਉਣ ਨਾਲ ਉਹ ਰੁੱਖੇ ਨਹੀਂ ਹੋਣਗੇ ਅਤੇ ਰੰਗਾਂ ਦੇ ਰਸਾਇਣਕ ਪ੍ਰਭਾਵ ਤੋਂ ਬਚਣਗੇ।



ਰਸਾਇਣਕ ਰੰਗ ਸਕਿਨ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਐਲਰਜੀ, ਜਲਣ ਅਤੇ ਖੁਜਲੀ ਦਾ ਕਾਰਨ ਬਣ ਸਕਦੇ ਹਨ।

ਇਸ ਲਈ ਕੋਸ਼ਿਸ਼ ਕਰੋ ਕਿ ਆਰਗੈਨਿਕ ਅਤੇ ਹਰਬਲ ਰੰਗਾਂ ਨਾਲ ਹੀ ਹੋਲੀ ਖੇਡੋ।



ਫੁੱਲਾਂ ਤੋਂ ਬਣੇ ਰੰਗ ਅਤੇ ਹਲਦੀ-ਚੰਦਨ ਵਰਗੇ ਕੁਦਰਤੀ ਸਮੱਗਰੀ ਤੋਂ ਬਣੇ ਰੰਗ ਸਕਿਨ ਅਤੇ ਵਾਲਾਂ ਲਈ ਸੁਰੱਖਿਅਤ ਹੁੰਦੇ ਹਨ।



ਪਹਿਲਾਂ ਸਕਿਨ ਨੂੰ ਮਾਈਲਡ ਫੇਸਵਾਸ ਜਾਂ ਵੇਸਣ ਅਤੇ ਦਹੀਂ ਦੇ ਪੇਸਟ ਨਾਲ ਸਾਫ ਕਰੋ।

ਪਹਿਲਾਂ ਸਕਿਨ ਨੂੰ ਮਾਈਲਡ ਫੇਸਵਾਸ ਜਾਂ ਵੇਸਣ ਅਤੇ ਦਹੀਂ ਦੇ ਪੇਸਟ ਨਾਲ ਸਾਫ ਕਰੋ।

ਗਰਮ ਪਾਣੀ ਦੀ ਬਜਾਏ ਠੰਢੇ ਜਾਂ ਗੁਨਗੁਨੇ ਪਾਣੀ ਨਾਲ ਨਹਾਓ, ਤਾਂ ਕਿ ਰੰਗ ਆਸਾਨੀ ਨਾਲ ਨਿਕਲ ਜਾਣ।



ਵਾਲਾਂ ਨੂੰ ਧੋਣ ਤੋਂ ਪਹਿਲਾਂ ਗੁਨਗੁਨੇ ਤੇਲ ਨਾਲ ਮਸਾਜ ਕਰੋ ਅਤੇ ਫਿਰ ਮਾਈਲਡ ਸ਼ੈਂਪੂ ਨਾਲ ਵਾਲ ਧੋ ਲਵੋ।