ਗਰਮੀਆਂ ਚ ਤੁਹਾਡਾ ਮੇਕਅੱਪ ਵੀ ਹੋ ਜਾਂਦਾ ਖਰਾਬ ਤਾਂ ਅਪਣਾਓ ਆਹ ਟਿਪਸ



ਗਰਮੀਆਂ 'ਚ ਪਸੀਨੇ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ, ਅਜਿਹੇ 'ਚ ਮੇਕਅੱਪ ਖਰਾਬ ਹੋ ਜਾਂਦਾ ਹੈ।



ਪਰ ਅੱਜਕੱਲ੍ਹ ਵਾਟਰ ਬੇਸਡ ਅਤੇ ਪਾਊਡਰ ਬੇਸਡ ਬਿਊਟੀ ਪ੍ਰੋਡਕਟ ਮੇਕਅਪ ਨੂੰ ਸਥਿਰ ਰੱਖਣ ਵਿੱਚ ਮਦਦ ਕਰਦੇ ਹਨ



ਆਓ ਤੁਹਾਨੂੰ ਮੇਕਅਪ ਨੂੰ ਲੰਬੇ ਸਮੇਂ ਤੱਕ ਬਣਾਈ ਰੱਖਣ ਲਈ ਕੁਝ ਵਧੀਆ ਟਿਪਸ ਦੱਸਦੇ ਹਾਂ



ਜਦੋਂ ਤੁਸੀਂ ਆਪਣੇ ਚਿਹਰੇ ਨੂੰ ਨਮੀ ਨਹੀਂ ਦਿੰਦੇ ਹੋ, ਤਾਂ ਤੁਹਾਨੂੰ ਜ਼ਿਆਦਾ ਪਸੀਨਾ ਆਉਂਦਾ ਹੈ, ਪਾਣੀ ਅਤੇ ਜੈੱਲ ਅਧਾਰਤ ਮਾਇਸਚਰਾਈਜ਼ਰ ਦੀ ਵਰਤੋਂ ਕੀਤੀ ਜਾ ਸਕਦੀ ਹੈ



ਚਮੜੀ ਨੂੰ ਧੁੱਪ ਤੋਂ ਬਚਾਉਣ ਲਈ ਸਨਸਕ੍ਰੀਨ ਲਗਾਓ ਅਤੇ ਇਸ ਨੂੰ ਹਾਈਡਰੇਟ ਰੱਖੋ



ਜੇਕਰ ਤੁਸੀਂ ਮੇਕਅਪ ਪੈਚ ਤੋਂ ਬਚਣਾ ਚਾਹੁੰਦੇ ਹੋ ਤਾਂ ਗਰਮੀਆਂ 'ਚ ਪ੍ਰਾਈਮਰ ਲਗਾਉਣਾ ਬਹੁਤ ਜ਼ਰੂਰੀ ਹੈ



ਗਰਮੀਆਂ ਦੇ ਮੌਸਮ ਵਿੱਚ ਘੱਟ ਤੋਂ ਘੱਟ ਮੇਕਅੱਪ ਦੀ ਵਰਤੋਂ ਕਰੋ। ਹੈਵੀ ਫਾਊਂਡੇਸ਼ਨ ਲਗਾਉਣਾ ਤੁਹਾਡੇ ਮੇਕਅੱਪ 'ਤੇ ਭਾਰੂ ਸਾਬਤ ਹੋ ਸਕਦਾ ਹੈ



ਗਰਮੀਆਂ 'ਚ ਮੇਕਅੱਪ ਲਈ ਹਲਕੇ ਜਾਂ ਨਿਊਡ ਸ਼ੇਡਜ਼ ਦੀ ਵਰਤੋਂ ਕਰਨਾ ਜ਼ਰੂਰੀ ਹੈ