ਘੜੇ ਦਾ ਪਾਣੀ ਪੀਣ ਦਾ ਮਜ਼ਾ ਹੀ ਕੁਝ ਹੋਰ ਹੈ ਪਹਿਲਾ ਪਾਣੀ ਠੰਡਾ ਕਰਨ ਲਈ ਘੜੇ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਘਰ ਵਿੱਚ ਕਿਹੜੀ ਥਾਂ ‘ਤੇ ਘੜਾ ਰੱਖਣਾ ਚਾਹੀਦਾ ਹੈ ਵਾਸਤੂ ਅਤੇ ਵਿਗਿਆਨ ਦੇ ਹਿਸਾਬ ਨਾਲ ਘੜਾ ਰੱਖਣ ਦੀ ਜਗ੍ਹਾ ਤੈਅ ਹੈ ਵਾਸਤੂ ਸ਼ਾਸਤਰ ਦੇ ਮੁਤਾਬਕ ਘੜੇ ਵਿੱਚ ਹਮੇਸ਼ਾ ਪਾਣੀ ਭਰ ਕੇ ਰੱਖਣਾ ਚਾਹੀਦਾ ਹੈ ਵਾਸਤੂ ਦੇ ਮੁਤਾਬਕ ਉੱਤਰ ਦਿਸ਼ਾ ਨੂੰ ਕੁਬੇਰ ਦੀ ਦਿਸ਼ਾ ਮੰਨਿਆ ਜਾਂਦਾ ਹੈ ਇਸ ਕਰਕੇ ਘੜੇ ਨੂੰ ਉੱਤਰ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ ਘੜੇ ਦੇ ਪਾਣੀ ਨੂੰ ਠੰਡਾ ਰੱਖਣ ਦੇ ਲਈ ਘੜੇ ਨੂੰ ਰੇਤ ਜਾਂ ਮਿੱਟੀ ਦੇ ਉੱਤੇ ਰੱਖੋ ਘੜੇ ਵਿੱਚ ਸਾਫ ਪਾਣੀ ਭਰਨ ਤੋਂ ਬਾਅਦ ਉਸ ਦੇ ਆਲੇ-ਦੁਆਲੇ ਸੂਤੀ ਗਿੱਲਾ ਕੱਪੜਾ ਲਪੇਟ ਦਿਓ ਦਿਨ ਵਿੱਚ ਇਕ ਤੋਂ ਦੋ ਵਾਰ ਇਦਾਂ ਕਰੋ, ਘੜੇ ਵਿੱਚ ਪਾਣੀ ਠੰਡਾ ਰਹੇਗਾ