ਇਹਨਾਂ ਤਰੀਕਿਆਂ ਨਾਲ ਖੁਦ ਨੂੰ ਬਚਾਅ ਸਕਦੇ ਹੋ ਗਰਮੀ ਦੇ ਮੌਸਮ 'ਚ 'ਲੂ' ਲੱਗਣ ਤੋਂ



ਗਰਮੀ ਦੇ ਦਿਨਾਂ 'ਚ ਜ਼ਿਆਦਾ ਪਸੀਨਾ ਆਉਣ ਨਾਲ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਕੁਝ ਅਜਿਹੇ ਟਿਪਸ ਦੱਸਦੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਇਸ ਮੌਸਮ ਵਿਚ ਵੀ ਆਪਣੇ ਆਪ ਨੂੰ ਠੰਡਾ ਰੱਖ ਸਕਦੇ ਹੋ।



ਖਾਣ-ਪੀਣ ਦੀਆਂ ਆਦਤਾਂ ਤੋਂ ਲੈ ਕੇ ਜੀਵਨ ਸ਼ੈਲੀ ਦਾ ਖਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ



ਇਸ ਗੱਲ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਜੋ ਕੱਪੜੇ ਪਹਿਨਦੇ ਹੋ, ਉਹ ਤੰਗ ਜਾਂ ਤੁਹਾਡੀ ਚਮੜੀ ਨਾਲ ਚਿਪਕਣ ਵਾਲੇ ਨਾ ਹੋਣ



ਦੁਪਹਿਰ ਤੋਂ ਸ਼ਾਮ ਤੱਕ ਪਾਰਕ ਆਦਿ ਵਿੱਚ ਕਸਰਤ ਕਰਨ ਨਾਲ ਹੀਟਸਟ੍ਰੋਕ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ



ਇਸ ਮੌਸਮ ਦੌਰਾਨ ਜਿੰਨਾ ਸੰਭਵ ਹੋ ਸਕੇ ਤੇਜ਼ ਧੁੱਪ ਦੇ ਸੰਪਰਕ ਤੋਂ ਬਚੋ। ਖਾਸ ਕਰਕੇ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਜਦੋਂ ਸੂਰਜ ਦੀ ਰੌਸ਼ਨੀ ਬਹੁਤ ਤੇਜ਼ ਹੁੰਦੀ ਹੈ



ਗਰਮੀਆਂ ਦੇ ਦਿਨਾਂ ਵਿੱਚ ਤੁਸੀਂ ਬਾਸੀ ਭੋਜਨ ਖਾਣ ਨਾਲ ਜਾਂ ਜ਼ਿਆਦਾ ਦੇਰ ਤੱਕ ਬਾਹਰ ਰੱਖਣ ਨਾਲ ਬਿਮਾਰ ਹੋ ਸਕਦੇ ਹੋ



ਗਰਮੀਆਂ ਵਿੱਚ ਪਾਣੀ ਦਾ ਖਾਸ ਖਿਆਲ ਰੱਖੋ। ਇੱਕ ਸਿਹਤਮੰਦ ਵਿਅਕਤੀ ਲਈ ਰੋਜ਼ਾਨਾ 8 ਤੋਂ 10 ਗਲਾਸ ਪਾਣੀ ਜ਼ਰੂਰੀ ਹੈ



ਆਪਣੇ ਦੁਪਹਿਰ ਦੇ ਖਾਣੇ ਅਤੇ ਰਾਤ ਦੇ ਖਾਣੇ ਨੂੰ ਹਲਕਾ ਅਤੇ ਤਾਜ਼ਾ ਰੱਖੋ।



Thanks for Reading. UP NEXT

ਬ੍ਰਾਂਡੇਡ ਤੇ ਨਕਲੀ ਕੱਪੜਿਆਂ ਵਿੱਚ ਇੰਝ ਕਰੋ ਪਛਾਣ

View next story