ਕਈ ਲੋਕ ਖੂਬਸੂਰਤੀ ਲਈ ਆਪਣੇ ਚਿਹਰੇ ਦੀ ਸਾਫ਼-ਸਫ਼ਾਈ ਦਾ ਕਾਫੀ ਖਿਆਲ ਰੱਖਦੇ ਹਨ ਪਰ ਅਕਸਰ ਉਹ ਕੁਹਣੀ ਅਤੇ ਗੋਡੇ ਦੇ ਕਾਲੇਪਨ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ



ਗੋਡਿਆਂ ‘ਤੇ ਕਾਲਾਪਨ ਹੋਣ ਕਰਕੇ ਸ਼ਾਰਟ ਡਰੈੱਸ ਪਾਉਣ ਵਿੱਚ ਔਖਾ ਲੱਗਦਾ ਹੈ



ਆਓ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਉਪਾਅ ਦੱਸਾਂਗੇ ਜਿਨ੍ਹਾਂ ਰਾਹੀਂ ਤੁਸੀਂ ਗੋਡਿਆਂ ਦੇ ਕਾਲੇਪਨ ਨੂੰ ਦੂਰ ਕਰ ਸਕਦੇ ਹੋ



ਓਟਸ ਵਿੱਚ ਮੌਜੂਦ ਸੈਪੌਨਿਨ ਸਕਿਨ ਦੀ ਰੰਗਤ ਨੂੰ ਸੁਧਾਰ ਕਰਨ ਵਿੱਚ ਮਦਦਗਾਰ ਹੈ। ਦਹੀ ਵਿੱਚ ਓਟਸ ਬਣਾ ਕੇ ਪੇਸਟ ਬਣਾ ਲਓ ਅਤੇ ਉਸ ਨੂੰ ਗੋਡਿਆਂ ‘ਤੇ ਲਾ ਲਓ।



ਆਲੂ ਦੇ ਰਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਗੋਡਿਆਂ ‘ਤੇ ਲਾਓ



ਸ਼ਹਿਦ ਵਿੱਚ ਨਿੰਬੂ ਅਤੇ ਚੀਨੀ ਦਾ ਰਸ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਆਪਣੇ ਗੋਡਿਆਂ ‘ਤੇ ਲਾਓ ਜਿਸ ਨਾਲ ਕਾਲਪਨ ਦੂਰ ਹੋਵੇਗਾ



ਕਾਫੀ ਵਿੱਚ ਦਹੀ ਮਿਲਾ ਕੇ ਪੇਸਟ ਬਣਾ ਲਓ। ਇਸ ਨੂੰ ਗੋਡਿਆਂ ‘ਤੇ ਮਸਾਜ ਕਰਦਿਆਂ ਹੋਇਆਂ ਲਾਓ।



ਐਲੋਵੇਰਾ, ਸ਼ਹਿਦ ਅਤੇ ਨਿੰਬੂ ਦੇ ਰਸ ਨੂੰ ਮਿਲਾ ਕੇ ਗੋਡਿਆਂ ‘ਤੇ ਲਾਓ