ਬਦਲਦੇ ਮੌਸਮ 'ਚ ਕਮਜ਼ੋਰ ਪ੍ਰਤੀਰੋਧਕ ਸ਼ਕਤੀ ਕਾਰਨ ਬਿਮਾਰੀਆਂ ਸਾਨੂੰ ਆਸਾਨੀ ਨਾਲ ਆਪਣਾ ਸ਼ਿਕਾਰ ਬਣਾ ਲੈਂਦੀਆਂ ਹਨ। ਜਿਵੇਂ-ਜਿਵੇਂ ਸਰਦੀ ਨੇੜੇ ਆਉਂਦੀ ਹੈ, ਜ਼ੁਕਾਮ, ਖੰਘ ਅਤੇ ਫਲੂ ਦੇ ਮਾਮਲੇ ਤੇਜ਼ੀ ਨਾਲ ਵਧਣ ਲੱਗਦੇ ਹਨ। ਬਦਲਦੇ ਮੌਸਮ ਦੇ ਵਿੱਚ ਅਦਰਕ ਤੁਹਾਡੀ ਸਿਹਤ ਦੇ ਲਈ ਰਾਮਬਾਣ ਸਾਬਿਤ ਹੋ ਸਕਦਾ ਹੈ। ਅਦਰਕ ਦੀ ਵਰਤੋਂ ਆਮ ਤੌਰ 'ਤੇ ਚਾਹ ਬਣਾਉਣ ਲਈ ਜਾਂ ਸਬਜ਼ੀਆਂ 'ਚ ਮਸਾਲਾ ਬਣਾਉਣ ਲਈ ਕੀਤੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਘਰ 'ਚ ਵੀ ਅਦਰਕ ਦਾ ਅਚਾਰ ਬਹੁਤ ਆਸਾਨੀ ਨਾਲ ਤਿਆਰ ਕਰ ਸਕਦੇ ਹੋ। ਸਮੱਗਰੀ- 250 ਗ੍ਰਾਮ ਤਾਜਾ ਅਦਰਕ, ਜਿਸ ਨੂੰ ਛਿਲ ਕੇ ਪਤਲੇ ਟੁਕੜਿਆਂ ਵਿੱਚ ਕੱਟ ਲਓ।, 2 ਚਮਚ ਲੂਣ, 1 ਚਮਚ ਹਲਦੀ ਪਾਊਡਰ 2 ਚਮਚ ਰਾਈ ਦੇ ਬੀਜ, 1 ਚਮਚ ਮੇਥੀ ਦੇ ਬੀਜ, 1 ਚਮਚ ਲਾਲ ਮਿਰਚ ਪਾਊਡਰ, 1 ਕੱਪ ਚਿੱਟਾ ਸਿਰਕਾ,1 ਚਮਚ ਖੰਡ (ਆਪਸ਼ਨਲ), 1 ਚਮਚ ਹਿੰਗ (ਆਪਸ਼ਨਲ) ਇੱਕ ਵੱਡੇ ਕਟੋਰੇ 'ਚ, ਨਮਕ-ਹਲਦੀ ਅਦਰਕ, ਪੀਸਿਆ ਮਸਾਲਾ, ਲਾਲ ਮਿਰਚ ਪਾਊਡਰ, ਸਿਰਕਾ ਅਤੇ ਚੀਨੀ (ਬਿਲਕੁਲ ਥੋੜੀ ਜਿਹੀ) ਪਾਓ ਅਤੇ ਚੰਗੀ ਤਰ੍ਹਾਂ ਰਲਾਓ। ਜੇਕਰ ਤੁਸੀਂ ਹਿੰਗ ਦੀ ਵਰਤੋਂ ਕਰ ਰਹੇ ਹੋ, ਤਾਂ ਇਸ ਨੂੰ ਮਿਸ਼ਰਣ ਵਿੱਚ ਥੋੜਾ ਜਿਹਾ ਛਿੜਕ ਦਿਓ ਅਤੇ ਸਭ ਕੁਝ ਦੁਬਾਰਾ ਮਿਲਾਓ। ਹੁਣ ਇਸ ਤਿਆਰ ਮਿਸ਼ਰਣ ਨੂੰ ਇੱਕ ਸਾਫ਼ ਜਾਰ ਵਿੱਚ ਪਾ ਦਿਓ। ਇਹ ਵੀ ਯਕੀਨੀ ਬਣਾਓ ਕਿ ਅਦਰਕ ਸਿਰਕੇ ਵਿੱਚ ਚੰਗੀ ਤਰ੍ਹਾਂ ਡੁਬ ਜਾਏ। ਇਸ ਤੋਂ ਬਾਅਦ, ਸ਼ੀਸ਼ੀ ਨੂੰ ਚੰਗੀ ਤਰ੍ਹਾਂ ਬੰਦ ਕਰੋ ਅਤੇ ਇਸ ਨੂੰ ਲਗਪਗ ਇਕ ਹਫਤੇ ਤੱਕ ਸਾਧਾਰਨ ਤਾਪਮਾਨ 'ਤੇ ਰੱਖੋ। ਵਿਚਕਾਰ, ਹੌਲੀ-ਹੌਲੀ ਇਸ ਨੂੰ ਹਿਲਾਉਂਦੇ ਰਹੋ। ਇੱਕ ਹਫ਼ਤੇ ਬਾਅਦ ਤੁਸੀਂ ਅਚਾਰ ਨੂੰ ਫਰਿੱਜ ਵਿੱਚ ਰੱਖ ਸਕਦੇ ਹੋ ਅਤੇ ਜਦੋਂ ਦਿਲ ਕਰੇ ਰੋਟੀ ਦੇ ਨਾਲ ਖਾ ਸਕਦੇ ਹੋ।